ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਅਤੇ ਸਿੱਖ ਪੈਕ ਵੱਲੋਂ ਸਤਿੰਦਰ ਸਰਤਾਜ ਦਾ ਸਨਮਾਨ

11/16/2017 1:41:19 PM

ਵਾਸ਼ਿੰਗਟਨ ਡੀ.ਸੀ.(ਰਾਜ ਗੋਗਨਾ)— ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਅਤੇ ਸਿੱਖ ਪੈਕ ਵੱਲੋਂ ਸਤਿੰਦਰ ਸਰਤਾਜ ਦਾ ਸਨਮਾਨ ''ਦਾ ਬਲੈਕ ਪ੍ਰਿੰਸ” ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਇਸ ਪ੍ਰੋਗਰਾਮ ਵਿਚ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਸਤਿੰਦਰ ਸਿੰਘ ਸਰਤਾਜ ਨੂੰ ਉਨ੍ਹਾਂ ਦੇ ਗੀਤ, ਸੰਗੀਤ, ਕਲਾਕਾਰੀ ਅਤੇ ਸਿੱਖ ਇਤਿਹਾਸ ਉੱਪਰ ਬਣਾਈ ਗਈ ਫਿਲਮ ''ਦਿ ਬਲੈਕ ਪ੍ਰਿੰਸ” ਵਾਸਤੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਵਲੋਂ ਦਿੱਤਾ ਗਿਆ ਸਨਮਾਨ ਭੇਂਟ ਕੀਤਾ। ਇਸ ਸਮੇਂ ਸਿੱਖ ਪੈਕ ਜੋ ਕਿ 2013 ਵਿਚ ਕੈਲੀਫੋਰਨੀਆ ਤੋਂ ਸ਼ੁਰੂ ਹੋਇਆ ਸੀ, ਦੇ ਮੈਂਬਰ ਹੀ ਹਾਜ਼ਰ ਸਨ। ਸਤਿੰਦਰ ਸਰਤਾਜ ਨੇ ਬਹੁਤ ਭਾਵੁਕ ਹੁੰਦਿਆਂ ਆਪਣਾ ਮਸ਼ਹੂਰ ਗੀਤ ”ਸਰਦਾਰ ਜੀ” ਸੁਣਾਇਆ। ਇਸ ਗੀਤ ਵਿਚ ਗੁਰੂ ਗੋਬਿੰਦ ਜੀ ਦੇ ਸਰਬੰਸ ਦਾਨ ਦੀ ਗਾਥਾ ਬਹੁਤ ਹੀ ਸੁੰਦਰ ਸ਼ਬਦਾਂ ਵਿਚ ਬਿਆਨ ਕੀਤੀ ਗਈ ਹੈ।

PunjabKesariਇਸ ਸਨਮਾਨ ਸਮਾਰੋਹ ਦੀ ਖਾਸੀਅਤ ਇਹ ਸੀ ਕੀ ਇਹ ਸਨਮਾਨ ਸਿੱਖ ਬੀਬੀਆਂ ਵੱਲੋਂ ਸਟੇਜ ਉਪਰ, ਸਤਿੰਦਰ ਸਿੰਘ ਸਰਤਾਜ ਦੇ ਸਪੁਰਦ ਕੀਤਾ ਗਿਆ। ਸਿੱਖ ਪੈਕ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਹਮੇਸ਼ਾ ਹੀ ਬੀਬੀਆਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਿਚ ਮੁੱਢਲੀ ਭੂਮਿਕਾ ਨਿਭਾਉਣ ਵਾਲੀਆਂ ਜਥੇਬੰਦੀਆਂ ਹਨ, ਜੋ ਕਿ ਅਮਰੀਕਾ ਵਿਚ ਸਿੱਖ ਹੱਕਾਂ ਦੀ ਪ੍ਰਾਪਤੀ ਲਈ ਜੱਦੋ-ਜਹਿਦ ਕਰਦੀਆਂ ਰਹਿੰਦੀਆਂ ਹਨ।


Related News