ਸਰਬਜੀਤ ਕਤਲ ਮਾਮਲੇ ਵਿਚ ਆਇਆ ਨਵਾਂ ਮੋੜ, ਬਿਆਨ ਕੀਤਾ ਰਿਕਾਰਡ

12/12/2017 8:25:50 PM

ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਇਕ ਜੇਲ ਵਿਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਕਤਲ ਕਰਨ ਦੇ ਮਾਮਲੇ ’ਚ ਜੇਲ ਅਧਿਕਾਰੀ ਨੇ ਮੰਗਲਵਾਰ ਨੂੰ ਜੱਜ ਸਾਹਮਣੇ ਆਪਣਾ ਬਿਆਨ ਰਿਕਾਰਡ ਕਰਵਾਇਆ। ਲਾਹੌਰ ਦੀ ਕੋਟ ਲਖਪਤ ਜੇਲ ’ਚ ਬੰਦ ਦੋ ਪਾਕਿਸਤਾਨੀ ਕੈਦੀਆਂ, ਆਮਿਰ ਸਰਫਰਾਜ਼ ਉਰਫ ਤਾਂਬਾ ਅਤੇ ਮੁਦਸਰ ਨੇ ਮਈ 2013 ਵਿਚ ਸਰਬਜੀਤ (49) ’ਤੇ ਹਮਲਾ ਕਰਕੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਸੀ। ਜੇਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਅਮੀਨ ਹੈਦਰ ਨੇ ਸਰਬਜੀਤ ਸਿੰਘ ਨੂੰ ਕਤਲ ਕਰਨ ਦੇ ਮਾਮਲੇ ’ਚ ਮੰਗਲਵਾਰ ਨੂੰ ਕੋਟ ਲਖਪਤ ਜੇਲ ਦੇ ਅਧਿਕਾਰੀ ਦਾ ਬਿਆਨ ਰਿਕਾਰਡ ਕੀਤਾ। ਅਗਲੇ ਹਫਤੇ ਹੋਣ ਵਾਲੀ ਸੁਣਵਾਈ ਲਈ ਦੋ ਸਵਾਲਾਂ ਨੂੰ ਸੰਮਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਮਹੀਨਿਆਂ ਬਾਅਦ ਇਸ ਮਾਮਲੇ ਵਿਚ ਅਦਾਲਤ ਦੀ ਕਾਰਵਾਈ ਬਹਾਲ ਕੀਤੀ ਗਈ ਹੈ। ਲਾਹੌਰ ਹਾਈ ਕੋਰਟ ਦੇ ਜੱਜ ਮਜ਼ਹਰ ਅਲੀ ਅਕਬਰ ਨਕਵੀ ਦੀ ਪ੍ਰਧਾਨਗੀ ਵਾਲੇ ਨਿਆਇਕ ਕਮਿਸ਼ਨ ਨੇ ਸਰਬਜੀਤ ਸਿੰਘ ਨੂੰ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਸੀ ਅਤੇ ਇਸ ਤੋਂ ਬਾਅਦ ਲਾਹੌਰ ਦੀ ਸੈਸ਼ਨ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਈ। ਨਕਵੀ ਨੇ ਸਰਬਜੀਤ ਨੂੰ ਕਤਲ ਕਰਨ ਦੇ ਮਾਮਲੇ ਵਿਚ ਤਕਰੀਬਨ 40 ਗਵਾਹਾਂ ਦੇ ਬਿਆਨ ਰਿਕਾਰਡ ਕੀਤੇ ਸਨ ਅਤੇ ਸਰਕਾਰ ਨੂੰ ਰਿਪੋਰਟ ਸੌਂਪੀ ਸੀ। ਇਹ ਰਿਪੋਰਟ ਅਜੇ ਵੀ ਜਨਤਕ ਨਹੀਂ ਹੋਈ ਹੈ। ਕਮਿਸ਼ਨ ਦੇ ਇਕ ਮੈਂਬਰ ਨੇ ਸਰਬਜੀਤ ਦੇ ਰਿਸ਼ਤੇਦਾਰਾਂ ਦਾ ਬਿਆਨ ਰਿਕਾਰਡ ਕਰਨ ਲਈ ਵਿਦੇਸ਼ ਮੰਤਰਾਲੇ ਰਾਹੀਂ ਨੋਟਿਸ ਜਾਰੀ ਕੀਤਾ ਸੀ। ਸਰਬਜੀਤ ਦੇ ਪਰਿਵਾਰ ਨੇ ਆਪਣਾ ਬਿਆਨ ਰਿਕਾਰਡ ਨਹੀਂ ਕਰਵਾਇਆ।


Related News