ਇਟਲੀ ਫੇਰੀ ਮੌਕੇ ਸਨਾਤਨ ਧਰਮ ਸਭਾ ਵੱਲੋਂ ਸ਼੍ਰੀ ਸੰਜੀਵ ਲਾਂਬਾ ਦਾ ਵਿਸੇਸ ਸਨਮਾਨ

Friday, April 21, 2017 4:35 PM
ਇਟਲੀ ਫੇਰੀ ਮੌਕੇ ਸਨਾਤਨ ਧਰਮ ਸਭਾ ਵੱਲੋਂ ਸ਼੍ਰੀ ਸੰਜੀਵ ਲਾਂਬਾ ਦਾ ਵਿਸੇਸ ਸਨਮਾਨ
ਰੋਮ/ਇਟਲੀ (ਕੈਂਥ)—ਪਿਛਲੇ 10 ਸਾਲਾਂ ਤੋਂ ਇਟਲੀ ਅਤੇ ਪੰਜਾਬ (ਭਾਰਤ) ''ਚ ਭਾਰਤੀ ਭਾਈਚਾਰੇ ਦੀ ਪੰਜਾਬ ਸਰਵਿਸ ਦੁਆਰਾ ਸਹੀ ਅਤੇ ਜਲਦ ਸੇਵਾਵਾਂ ਪ੍ਰਦਾਨ ਕਰਨ ਵਾਲੇ ਸੰਜੀਵ ਲਾਂਬਾ ਅੱਜ-ਕਲ੍ਹ ਆਪਣੀ ਯੂਰਪ ਫੇਰੀ ''ਤੇ ਹਨ। ਇਸ ਫੇਰੀ ਦੌਰਾਨ ਜਿੱਥੇ ਲਾਂਬਾ ਇਟਲੀ ''ਚ ਰਹਿੰਦੇ ਭਾਰਤੀਆਂ ਨੂੰ ਪਰਿਵਾਰ ਇਟਲੀ ਬੁਲਾਉਣ ਸਮੇਂ ਇਮੀਗ੍ਰੇਸ਼ਨ ਸਬੰਧੀ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਉਣਗੇ। ਉੱਥੇ ਹੀ ਉਹ ਇਟਲੀ ''ਚ ਮਹਾਨ ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਇਟਲੀ ''ਚ ਸਜਾਏ ਜਾ ਰਹੇ ਨਗਰ ਕੀਰਤਨਾਂ ਅਤੇ ਹੋਰ ਸਮਾਗਮਾਂ ''ਚ ਵੀ ਹਾਜ਼ਰੀ ਲਗਵਾਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ। ਇਟਲੀ ਦੇ ਪ੍ਰਸਿੱਧ ਹਿੰਦੂ ਆਸ਼ਰਮ ਗੀਤਾਨੰਦ ਆਸ਼ਰਮ ਅਲਤਾਰੇ (ਸਾਵੋਨਾ) ਸੁਆਮੀ ਯੋਗਾਨੰਦਾ ਗਿਰੀ ਜੀ, ਸੁਆਮੀ ਪ੍ਰਿਆਨੰਦਾ ਅਤੇ ਸਆਮਨ ਫਰਾਂਕੋ ਦੀ ਮਰੀਆ ਦਾ ਆਸ਼ੀਰਵਾਦ ਲੈਣ ਪਹੁੰਚੇ। ਸੰਜੀਵ ਲਾਂਬਾ ਨੇ ਕਿਹਾ ਕਿ ਇਟਲੀ ਦੇ ਭਾਰਤੀ ਜਿਸ ਮਿਹਨਤ ਅਤੇ ਲਗਨ ਨਾਲ ਇਟਲੀ ''ਚ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ ਉਹ ਕਾਬਲੇ ਤਾਰੀਫ਼ ਹੈ ਪਰ ਕੁਝ ਭਾਰਤੀ ਅਪਰਾਧਕ ਮਾਮਲਿਆਂ ''ਚ ਸ਼ਰੀਕ ਹੋਕੇ ਪੂਰੇ ਭਾਰਤੀ ਭਾਈਚਾਰੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਰਹੇ ਹਨ, ਜਿਸ ਲਈ ਇਟਲੀ ਦੀਆਂ ਸਮਾਜ ਸੇਵੀ, ਧਾਰਮਿਕ, ਸਪੋਰਟਸ ਅਤੇ ਸੱਭਿਆਚਾਰਕ ਭਾਰਤੀ ਸੰਸਥਾਵਾਂ ਨੂੰ ਗੰਭੀਰਤਾ ਨਾਲ ਵਿਚਾਰਕੇ ਰਲ ਕੇ ਕਾਰਵਾਈ ਕਰਨੀ ਚਾਹੀਦੀ ਹੈ। ਆਸ਼ਰਮ ਆਉਣ ਮੌਕੇ ਆਸ਼ਰਮ ਸੰਚਾਲਕਾਂ ਵਲੋਂ ਸੰਜੀਵ ਲਾਂਬਾ ਨੂੰ ਵਿਸ਼ੇਸ਼ ਤੌਰ ''ਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰਪਾਲ ਕਿਉਂਨਜਾਨੋ, ਰਾਜੀਵ ਕੁਮਾਰ ਬਰੇਸ਼ੀਆ, ਬੰਟੀ ਕੁਮਾਰ ਅਤੇ ਜੈ ਸੈਣੀ ਆਦਿ ਸ਼ਖਸੀਅਤਾਂ ਵੀ ਹਾਜ਼ਰ ਸਨ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ