12 ਹਫਤਿਆਂ ''ਚ ਘਟਾਇਆ 71 ਕਿਲੋ ਭਾਰ, 10 ਸਾਲਾਂ ਬਾਅਦ ਹਾਸਲ ਕੀਤਾ ਇਹ ਮੁਕਾਮ

12/06/2017 3:44:46 PM

ਨਿਊ ਸਾਊਥ ਵੇਲਜ਼ (ਏਜੰਸੀ)— ਕਹਿੰਦੇ ਨੇ ਕੋਈ ਵੀ ਕੰਮ ਨਾ-ਮੁਮਕਿਨ ਨਹੀਂ ਹੁੰਦਾ ਹੈ। ਕੁਝ ਅਜਿਹੀ ਹੀ ਸੋਚ ਦਾ ਮਾਲਕ ਹੈ, ਸੈਮ ਰੋਇਨ ਨਾਂ ਦਾ ਇਹ ਸ਼ਖਸ। ਸੈਮ ਇਕ ਅਜਿਹਾ ਸ਼ਖਸ ਹੈ, ਜਿਸ ਦੀ ਕਹਾਣੀ ਬਾਰੇ ਤੁਸੀਂ ਜਾਣੋਗੇ ਤਾਂ ਹੈਰਾਨੀ ਜ਼ਾਹਰ ਕੀਤੇ ਬਿਨਾਂ ਨਹੀਂ ਰਹਿ ਸਕੋਗੇ। ਸੈਮ ਜਦੋਂ 19 ਸਾਲ ਦੇ ਸਨ ਤਾਂ ਉਨ੍ਹਾਂ ਨੇ ਆਸਟ੍ਰੇਲੀਅਨ ਰਿਐਲਿਟੀ ਸ਼ੋਅ 'ਚ ਹਿੱਸਾ ਲਿਆ ਸੀ। ਇਸ ਸ਼ੋਅ 'ਚ ਘੱਟ ਸਮੇਂ 'ਚ ਸਰੀਰ ਦਾ ਵਜ਼ਨ ਘੱਟ ਕਰਨ ਦਾ ਮੁਕਾਬਲਾ ਸੀ।
ਸੈਮ ਨੇ 2008 ਵਿਚ ਰਿਐਲਿਟੀ ਸ਼ੋਅ 'ਦਿ ਬਿਗੇਸਟ ਲੂਜ਼ਰ' ਵਿਚ ਹਿੱਸਾ ਲਿਆ ਸੀ। ਇਸ ਸ਼ੋਅ ਵਿਚ ਸਭ ਤੋਂ ਜ਼ਿਆਦਾ ਵਜ਼ਨ ਘਟਾਉਣ ਕਰ ਕੇ ਸੈਮ ਨੂੰ ਜੇਤੂ ਐਲਾਨ ਕੀਤਾ ਗਿਆ ਸੀ। 154 ਕਿਲੋ ਦੇ ਸੈਮ ਨੇ 12 ਹਫਤਿਆਂ ਵਿਚ 71 ਕਿਲੋ ਵਜ਼ਨ ਘਟਾਇਆ ਸੀ। ਤਕਰੀਬਨ 10 ਸਾਲਾਂ ਬਾਅਦ 29 ਸਾਲ ਸੈਮ ਨੂੰ ਇਕ ਵੱਖਰੀ ਪਛਾਣ ਮਿਲੀ ਹੈ।  ਉਸ ਦੀ ਤਸਵੀਰ ਨਿਊ ਸਾਊਥ ਵੇਲਜ਼ ਫਾਇਰ ਫਾਈਟਰਜ਼ ਕੈਲੰਡਰ 'ਤੇ ਛਪੀ। ਸੈਮ ਫਾਇਰਮੈਨ ਬਣ ਚੁੱਕੇ ਹਨ। ਉਨ੍ਹਾਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਕਦੇ ਉਨ੍ਹਾਂ ਦਾ ਵਜ਼ਨ ਇੰਨਾ ਜ਼ਿਆਦਾ ਸੀ। ਸੈਮ ਦੱਸਦੇ ਹਨ ਕਿ ਕਸਰਤ ਮੇਰੇ ਲਈ ਇਕ ਜਨੂੰਨ ਵਾਂਗ ਹੈ। ਮੈਨੂੰ ਦੌੜਨਾ ਬਹੁਤ ਪਸੰਦ ਹੈ। ਖਾਸ ਗੱਲ ਇਹ ਹੈ ਕਿ ਵਜ਼ਨ ਘਟਾਉਣ ਤੋਂ ਬਾਅਦ ਸੈਮ ਨੂੰ ਆਪਣਾ ਪਿਆਰ ਵੀ ਮਿਲ ਚੁੱਕਾ ਹੈ ਅਤੇ ਗਰਲਫਰੈਂਡ ਨਾਲ ਕੁੜਮਾਈ ਵੀ ਕਰ ਚੁੱਕੇ ਹਨ। ਸੈਮ ਦੀ ਕਹਾਣੀ ਦੱਸਦੀ ਹੈ ਕਿ ਸਖਤ ਮਿਹਨਤ ਸਦਕਾ ਸਭ ਕੁਝ ਸੰਭਵ ਹੈ।


Related News