ਜਿਨ੍ਹਾਂ ਕੁੜੀਆਂ ਨੂੰ ਆਪਣੇ ਹੱਥੀਂ ਪਾਲਿਆ, ਉਨ੍ਹਾਂ ਨਾਲ ਕੀਤਾ ਘਿਨੌਣਾ ਕੰਮ, ਸੁੰਨ ਕਰ ਦੇਵੇਗੀ ਇਹ ਖਬਰ

06/25/2017 5:50:01 PM

ਮਾਸਕੋ— ਅਸੀਂ ਭਾਵੇਂ ਹੀ ਕਿੰਨੇ ਵੀ ਪੜ੍ਹ-ਲਿਖ ਗਏ ਹਾਂ ਪਰ ਲੋਕ ਅੱਜ ਵੀ ਸੌੜੀ ਮਾਨਸਿਕਤਾ ਦੇ ਸ਼ਿਕਾਰ ਹਨ। ਰੂਸ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ 'ਤੇ 5 ਨਾਬਾਲਗ ਲੜਕੀਆਂ ਨਾਲ 729 ਵਾਰ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਸੁੰਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ 5 ਕੁੜੀਆਂ ਨੂੰ ਦੋਸ਼ੀ ਨੇ ਹੀ ਪਾਲਿਆ ਅਤੇ ਉਨ੍ਹਾਂ ਨੂੰ ਵੱਡਾ ਕੀਤਾ ਸੀ, ਉਨ੍ਹਾਂ ਨਾਲ ਹੀ ਉਸ ਨੇ ਇਹ ਘਿਨੌਣਾ ਕੰਮ ਕੀਤਾ। ਦੋਸ਼ੀ ਇਕ ਅਨਾਥ ਆਸ਼ਰਮ ਚਲਾਉਂਦਾ ਹੈ, ਇੱਥੇ ਕੁੜੀਆਂ ਰਹਿ ਰਹੀਆਂ ਸਨ। ਸਥਾਨਕ ਮੀਡੀਆ ਮੁਤਾਬਕ ਦੋਸ਼ੀ ਦੀ ਪਤਨੀ ਮਰ ਚੁੱਕੀ ਹੈ ਅਤੇ ਉਹ ਕੁੜੀਆਂ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਬਣਾਉਂਦਾ ਸੀ। ਕੁੜੀਆਂ ਦੀ ਉਮਰ 17 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।
ਸਥਾਨਕ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਅਧਿਕਾਰੀਆਂ ਨੇ ਅਨਾਥਾਂ ਦੀ ਸਹੀ ਜਾਂਚ ਕਰਨ 'ਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ। ਸਰਕਾਰੀ ਯੋਜਨਾ ਤਹਿਤ ਕੁੜੀਆਂ ਨੂੰ ਅਨਾਥ ਆਸ਼ਰਮ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦੋਸ਼ੀ ਸ਼ਖਸ ਨੂੰ ਦਿੱਤੀ ਗਈ ਸੀ। ਇਨ੍ਹਾਂ ਕੁੜੀਆਂ ਦੇ ਪਾਲਣ-ਪੋਸ਼ਣ ਲਈ ਸਰਕਾਰ ਵਲੋਂ ਦੋਸ਼ੀ ਨੂੰ ਫੰਡ ਵੀ ਦਿੱਤਾ ਜਾਂਦਾ ਸੀ। ਖਬਰਾਂ ਮੁਤਾਬਕ ਦੋਸ਼ੀ ਨੇ 5 'ਚੋਂ 4 ਕੁੜੀਆਂ ਨੂੰ ਰੋਜ਼ਾਨਾ ਆਪਣੇ ਨਾਲ ਸੈਕਸ ਕਰਨ ਲਈ ਮਜ਼ਬੂਰ ਕੀਤਾ। ਦੋਸ਼ੀ ਨੇ ਸਤੰਬਰ 2012 ਤੋਂ ਫਰਵਰੀ 2017 ਤੱਕ 5 ਪੀੜਤ ਕੁੜੀਆਂ ਦਾ ਸਰੀਰਕ ਸ਼ੋਸ਼ਣ ਕੀਤਾ। ਜਾਂਚਕਰਤਾਵਾਂ ਦੀ ਅਪੀਲ ਤੋਂ ਬਾਅਦ ਅਦਾਲਤ ਨੇ ਦੋਸ਼ੀ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਦੋਸ਼ੀ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ।
ਮਾਮਲਾ ਉਸ ਸਮੇਂ ਜਗ ਜ਼ਾਹਰ ਹੋਇਆ, ਜਦੋਂ ਦਰਦ ਹੋਣ 'ਤੇ ਉਨ੍ਹਾਂ 5 ਕੁੜੀਆਂ 'ਚੋਂ ਇਕ ਨੇ ਸਾਰੀ ਗੱਲ ਆਪਣੀ ਸਕੂਲ ਦੀ ਅਧਿਆਪਕਾ ਨੂੰ ਦੱਸ ਦਿੱਤੀ। ਉਸ ਤੋਂ ਬਾਅਦ ਅਧਿਆਪਕਾ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਾਂਚ ਸ਼ੁਰੂ ਹੋ ਗਏ ਅਤੇ ਕਾਨੂੰਨੀ ਕਾਰਨਾਂ ਤੋਂ ਪੁਲਸ ਨੇ ਅਜੇ ਦੋਸ਼ੀ ਦਾ ਨਾਂ ਜਨਤਕ ਨਹੀਂ ਕੀਤਾ ਹੈ। ਦੋਸ਼ੀ 'ਤੇ ਬਲਾਤਕਾਰ ਕਰਨ ਦੇ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। 
ਇੱਥੇ ਦੱਸ ਦੇਈਏ ਕਿ ਰੂਸ 'ਚ ਬਲਾਤਕਾਰ ਦੇ ਦੋਸ਼ੀ ਨੂੰ 15 ਸਾਲ ਦੀ ਜੇਲ ਦੀ ਸਜ਼ਾ ਦਾ ਕਾਨੂੰਨ ਹੈ।


Related News