ਪਾਕਿਸਤਾਨ ''ਚ ਦੋ ਮਕਾਨਾਂ ਦੀਆਂ ਛੱਤਾਂ ਢਹਿਣ ਨਾਲ 7 ਲੋਕਾਂ ਦੀ ਮੌਤ

10/23/2017 5:48:09 PM

ਪੇਸ਼ਾਵਰ (ਭਾਸ਼ਾ)— ਉੱਤਰੀ-ਪੱਛਮੀ ਪਾਕਿਸਤਾਨ ਦੇ ਕਬਾਇਲੀ ਖੇਤਰ ਵਿਚ ਸੋਮਵਾਰ ਨੂੰ ਦੋ ਮਕਾਨਾਂ ਦੀ ਛੱਤ ਢਹਿਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ। ਬਾਜੌਰ ਏਜੰਸੀ ਦੇ ਪ੍ਰਸ਼ਾਸਨਕ ਹੈੱਡਕੁਆਰਟਰ ਖਾਰ 'ਚ ਉੱਚਾਈ 'ਤੇ ਸਥਿਤ ਇਕ ਘਰ ਦੀ ਚਾਰ ਦੀਵਾਰੀ ਟੁੱਟ ਕੇ ਨੇੜੇ ਦੇ ਦੋ ਘਰਾਂ 'ਤੇ ਡਿੱਗਣ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। 
ਸਥਾਨਕ ਲੋਕਾਂ ਅਤੇ ਕੁਝ ਬਚਾਅ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਮ੍ਰਿਤਕਾਂ ਵਿਚ 3 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਹਾਦਸੇ ਵਿਚ ਲੋਕਾਂ ਦੇ ਮਾਰੇ ਜਾਣ 'ਤੇ ਸੋਗ ਜ਼ਾਹਰ ਕੀਤਾ ਹੈ।


Related News