ਚੀਨ ਨੇ ''''ਮਹਿਲਾ ਨੈਤਿਕਤਾ ਦਾ ਪਾਠ'''' ਪੜ੍ਹਾਉਣ ਵਾਲੀ ਕਲਾਸ ''ਤੇ ਲਾਇਆ ਤਾਲਾ

12/05/2017 12:04:53 PM

ਬੀਜਿੰਗ (ਬਿਊਰੋ)— ਚੀਨ ਦੇ ਪ੍ਰਸ਼ਾਸਨ ਨੇ ਹੁਣ 'ਮਹਿਲਾ ਨੈਤਿਕਤਾ ਕਲਾਸ' (female morality class) ਬੰਦ ਕਰ ਦਿੱਤੀ ਹੈ। ਇਸ ਕਲਾਸ ਵਿਚ ਔਰਤਾਂ ਨੂੰ ਚੁੱਪ ਰਹਿਣ, ਸਮਾਜ ਵਿਚ ਦੂਜੇ ਦਰਜੇ ਦੀ ਭੂਮਿਕਾ ਅਪਨਾਉਣ ਅਤੇ ਘਰੇਲੂ ਕੰਮ ਕਰਨ 'ਤੇ ਧਿਆਨ ਕੇਂਦਰਿਤ ਕਰਨ ਦੀ ਸਿੱਖਿਆ ਦਿੱਤੀ ਜਾ ਰਹੀ ਸੀ। ਇਸ ਕਾਰਨ ਲੋਕਾਂ ਵਿਚ ਨਰਾਜ਼ਗੀ ਪੈਦਾ ਹੋ ਗਈ। ਸੂਬਾਈ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਇੰਟਰਨੈੱਟ 'ਤੇ ਫੈਲੇ ਇਕ ਵੀਡੀਓ ਵਿਚ ਲਿਆਓਨਿੰਗ ਸੂਬੇ ਵਿਚ ਅਜਿਹੀ ਕਲਾਸ ਵਿਚ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕਹਿੰਦਾ ਹੈ ਕਿ ਔਰਤਾਂ ਨੂੰ ਘੱਟ ਗੱਲਾਂ ਕਰਨੀਆਂ ਚਾਹੀਦੀਆਂ ਹਨ, ਘਰੇਲੂ ਕੰਮ ਜ਼ਿਆਦਾ ਕਰਨਾ ਚਾਹੀਦਾ ਹੈ ਅਤੇ ਆਪਣਾ ਮੂੰਹ ਬੰਦ ਰੱਖਣਾ ਚਾਹੀਦਾ ਹੈ।
ਅਧਿਆਪਕ ਇਹ ਵੀ ਕਹਿੰਦਾ ਹੈ,''ਔਰਤਾਂ ਨੂੰ ਸਮਾਜ ਵਿਚ ਉੱਪਰ ਉੱਠਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਹਮੇਸ਼ਾ ਹੇਠਲੇ ਪੱਧਰ 'ਤੇ ਰਹਿਣਾ ਚਾਹੀਦਾ ਹੈ।'' ਇਕ ਹੋਰ ਅਧਿਆਪਕ ਕਹਿੰਦਾ ਹੈ,''ਜੇ ਤੁਸੀਂ ਖੁਦ ਖਾਣਾ ਪਕਾਉਣ ਦੀ ਥਾਂ ਆਰਡਰ ਕਰਦੀਆਂ ਹੋ ਤਾਂ ਤੁਸੀਂ ਔਰਤਾਂ ਹੋਣ ਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹੋ।'' ਫੂਸ਼ਨ ਸ਼ਹਿਰ ਵਿਚ 'ਫੂਸ਼ਨ ਟ੍ਰੈਡੀਸ਼ਨਲ ਕਲਚਰਲ ਰਿਸਰਚ ਐਸੋਸੀਏਸ਼ਨ' ਨੇ ਸ਼ਹਿਰ ਪ੍ਰਸ਼ਾਸਨ ਦੀ ਮਨਜ਼ੂਰੀ ਮਗਰੋਂ ਇਸ ਤਰ੍ਹਾਂ ਦੀ ਕਲਾਸ ਸ਼ੁਰੂ ਕੀਤੀ ਹੈ। ਐਸੋਸੀਏਸ਼ਨ ਦਾ ਉਦੇਸ਼ ਪ੍ਰਤੱਖ ਤੌਰ 'ਤੇ ਕਨਫਿਊਸ਼ਿਅਨ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਸੀ ਪਰ ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਨਾਰਾਜ਼ ਹੋ ਗਏ ਹਨ। 
ਚੀਨ ਦੇ ਟਵਿੱਟਰ ਜਿਵੇਂ ਵੇਬੋ ਮੰਚ 'ਤੇ ਇਕ ਨਾਰਾਜ਼ ਯੂਜ਼ਰ ਨੇ ਲਿਖਿਆ,''ਇਹ ਔਰਤਾਂ ਦੀ ਗੁਲਾਮੀ ਦਾ ਪਾਠ ਹੈ ਨਾ ਕਿ ਔਰਤਾਂ ਦੀ ਨੈਤਿਕਤਾ ਦਾ।'' ਇਕ ਅੰਗਰੇਜੀ ਅਖਬਾਰ ਮੁਤਾਬਕ ਕਮੇਟੀ ਨੇ ਖਬਰ ਦਿੱਤੀ ਕਿ ਫੂਸ਼ਨ ਦੇ ਸਿੱਖਿਆ ਪ੍ਰਸ਼ਾਸਨ ਨੇ ਕਿਹਾ ਹੈ ਕਿ ਬਿਨਾ ਮਨਜ਼ੂਰੀ ਦੇ ਕਲਾਸ ਸ਼ੁਰੂ ਕੀਤੀ ਗਈ ਸੀ ਅਤੇ ਇਸ ਨੂੰ ਤੁਰੰਤ ਰੋਕ ਦਿੱਤਾ ਜਾਵੇਗਾ।


Related News