ਇਨ੍ਹਾਂ ਇਮਾਰਤਾਂ ਦੀਆਂ ਛੱਤਾਂ 'ਤੇ ਬਣੀ ਹੈ ਸੜਕ, ਲੰਘਦੀਆਂ ਹਨ ਹਜ਼ਾਰਾਂ ਗੱਡੀਆਂ

06/22/2017 6:26:54 PM

ਹੂਮਨ— ਚੀਨ ਦੇ ਚੋਂਗਕਿੰਗ ਸ਼ਹਿਰ ਤੋਂ ਕੁਝ ਦਿਨ ਪਹਿਲਾਂ ਹੀ ਇਕ ਫਲਾਈਓਵਰ (ਇੰਟਰਚੇਂਜ) ਦੀ ਤਸਵੀਰ ਨੈੱਟ 'ਤੇ ਆਈ ਸੀ, ਜਿਸ ਨੂੰ ਦੇਖ ਕੇ ਰਸਤਿਆਂ ਦਾ ਕੁਝ ਪਤਾ ਨਹੀਂ ਸੀ ਚੱਲਦਾ। ਉਸ 'ਚ 15 ਵੱਖ-ਵੱਖ ਲੇਨ ਪੰਜ ਪੱਧਰਾਂ 'ਚ ਅੱਠ ਦਿਸ਼ਾਵਾਂ 'ਚ ਜਾਂਦੀਆਂ ਹਨ। ਹੁਣ ਉਸੇ ਸ਼ਹਿਰ ਤੋਂ ਅਜਿਹੀ ਆਪਰਟਮੈਂਟ ਇਮਾਰਤਾਂ ਦੀ ਤਸਵੀਰ ਸਾਹਮਣੇ ਆਈ ਹੈ, ਜਿਨ੍ਹਾਂ ਉੱਪਰ ਇਹ ਸੜਕ ਬਣੀ ਹੈ।
1. ਇੱਥੇ ਇਮਾਰਤਾਂ ਦੀਆਂ ਛੱਤਾਂ 'ਤੇ ਸਿਰਫ ਸੜਕ ਹੀ ਨਹੀਂ ਬਲਕਿ ਰੁੱਖ ਵੀ ਲੱਗੇ ਹਨ। ਇੱਥੋਂ ਰੋਜ਼ਾਨਾ ਸੈਂਕੜਾਂ ਗੱਡੀਆਂ ਲੰਘਦੀਆਂ ਹਨ।
2. ਜ਼ਿਆਦਾਤਰ ਨੈੱਟ ਯੂਜਰਸ ਨੇ ਇਹ ਸਵਾਲ ਉਠਾਇਆ ਹੈ ਕਿ ਇਨ੍ਹਾਂ ਇਮਾਰਤਾਂ 'ਚ ਰਹਿਣ ਵਾਲੇ ਲੋਕ ਕਿਵੇਂ ਰਹਿੰਦੇ ਹੋਣਗੇ। ਕੁਝ ਲੋਕਾਂ ਨੇ ਇਨ੍ਹਾਂ ਇਮਾਰਤਾਂ 'ਚ ਰਹਿਣ ਵਾਲੇ ਲੋਕਾਂ ਦੀ ਪ੍ਰੰਸ਼ਸਾ ਕੀਤੀ ਹੈ। ਜਦਕਿ ਕੁਝ ਲੋਕਾਂ ਨੇ ਇਮਾਰਤ ਦੀ ਮਜ਼ਬੂਤੀ ਦੀ ਵੀ ਪ੍ਰਸ਼ੰਸਾ ਕੀਤੀ ਹੈ।
3. ਯਾਨਗਸੀ ਨਦੀ ਦੇ ਕੰਢੇ ਵਸੇ ਚੋਂਗਕਿੰਗ ਸ਼ਹਿਰ 'ਚ 85 ਲੱਖ ਲੋਕ ਰਹਿੰਦੇ ਹਨ। ਇਹ ਭੀੜ-ਭੱੜਕੇ ਵਾਲੇ ਸ਼ਹਿਰਾਂ 'ਚ ਗਿਣਿਆ ਜਾਂਦਾ ਹੈ। ਫਲਾਈਓਵਰ ਦੀ ਸੰਖਿਆ ਜ਼ਿਆਦਾ ਹੋਣ ਕਾਰਨ ਇੱਥੋਂ ਦਾ ਆਵਾਜਾਈ ਸਿਸਟਮ ਬਿਹਤਰ ਹੈ।
4. ਅਸਲ 'ਚ ਇਹ ਇਮਾਰਤਾਂ ਸੜਕ ਦੇ ਥੱਲ੍ਹੇ ਬਣਾਈਆਂ ਗਈਆਂ ਹਨ। ਇਨ੍ਹਾਂ 'ਚੋਂ ਕੁਝ ਇਮਾਰਤਾਂ ਕਾਨੂੰਨੀ ਹਨ ਤਾਂ ਕੁਝ ਇਮਾਰਤਾਂ ਗੈਰ-ਕਾਨੂੰਨੀ ਤੌਰ 'ਤੇ ਵੀ ਬਣਾ ਲਈਆਂ ਗਈਆਂ ਹਨ। ਇਨ੍ਹਾਂ ਇਮਾਰਤਾਂ ਦੀਆਂ ਛੱਤਾਂ ਦੀ ਵਰਤੋਂ ਸੜਕ ਵਜੋਂ ਹੋਈ ਹੈ। ਤੁਸੀਂ ਇਸ ਸੰਬੰਧੀ ਕੁਝ ਤਸਵੀਰਾਂ ਦੇਖ ਸਕਦੇ ਹੋ।


Related News