ਰੋਹਿੰਗਿਆ ਦੀ ਮਦਦ ਲਈ ਧਨ ਇਕੱਠਾ ਕਰਨ ਲਈ ਸਮੰਲੇਨ ਦਾ ਆਯੋਜਨ

10/23/2017 5:17:56 PM

ਜੈਨੇਵਾ (ਭਾਸ਼ਾ)— ਸੰਯੁਕਤ ਰਾਸ਼ਟਰ ਦੇ ਅਧਿਕਾਰੀ, ਸਰਕਾਰ ਦੇ ਮੰਤਰੀ ਅਤੇ ਅਧਿਕਾਰ ਸਮੂਹਾਂ ਨਾਲ ਜੁੜੇ ਨੇਤਾ ਇਕ ਸੰਮੇਲਨ ਦਾ ਆਯੋਜਨ ਕਰ ਰਹੇ ਹਨ, ਜਿਸ ਦਾ ਉਦੇਸ਼ ਬੰਗਲਾਦੇਸ਼ ਵਿਚ ਰੋਹਿੰਗਿਆ ਸ਼ਰਨਾਰਥੀਆਂ ਲਈ ਧਨ ਇਕੱਠਾ ਕਰਨਾ ਹੈ। ਬੀਤੀ ਅਗਸਤ ਵਿਚ ਮਿਆਂਮਾਰ ਤੋਂ ਬੰਗਲਾ ਦੇਸ਼ ਆਉਣ ਵਾਲੇ ਸ਼ਰਨਾਰਥੀਆਂ ਦਾ ਅੰਕੜਾ 6 ਲੱਖ ਤੋਂ ਵੱਧ ਚੁੱਕਾ ਹੈ। ਯੂਰਪੀ ਸੰਘ, ਕੁਵੈਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਦੇ ਪ੍ਰਵਾਸੀ, ਸ਼ਰਨਾਰਥੀ ਅਤੇ ਮਨੁੱਖੀ ਸਹਾਇਤਾ ਤਾਲਮੇਲ ਏਜੰਸੀਆਂ ਦਾ ਉਦੇਸ਼ ਫਰਵਰੀ ਤੱਕ ਸੰਯੁਕਤ ਰਾਸ਼ਟਰ ਵੱਲੋਂ ਕੀਤੇ ਗਏ 43.4 ਕਰੋੜ ਅਮਰੀਕੀ ਡਾਲਰ ਦੀ ਮਦਦ ਦੇ ਟੀਚੇ ਨੂੰ ਹਾਸਲ ਕਰਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਇਸ ਟੀਚੇ ਦਾ ਸਿਰਫ ਇਕ ਚੌਥਾਈ ਧਨ ਹੀ ਇੱਕਠਾ ਹੋ ਪਾਇਆ ਹੈ। ਸ਼ਰਨਾਰਥੀ ਏਜੰਸੀ ਯੂ. ਐੱਨ. ਐੱਚ. ਸੀ. ਆਰ. ਦੇ ਬੁਲਾਰੇ ਐਂਡਰੀਅਨ ਐਡਵਰਡਸ ਨੇ ਸੋਮਵਾਰ ਨੂੰ ਕਿਹਾ ਕਿ 25 ਅਗਸਤ ਮਗਰੋਂ ਗੁਆਂਢੀ ਮਿਆਂਮਾਰ ਤੋਂ ਕਰੀਬ 6 ਲੱਖ ਤਿੰਨ ਹਜ਼ਾਰ ਸ਼ਰਨਾਰਥੀ ਬੰਗਲਾਦੇਸ਼ ਪੁੱਜ ਚੁੱਕੇ ਹਨ।


Related News