ਸਨਾਤਨ ਧਰਮ ਮੰਦਰ ਆਰਜੀਨਿਆਨੋ (ਵਿਚੈਂਸਾ) ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

06/18/2017 3:20:03 PM

ਵਿਰੋਨਾਂ/ਰੋਮ/ਇਟਲੀ (ਵਿੱਕੀ ਬਟਾਲਾ)— ਇਟਲੀ ਦੇ ਸਨਾਤਨ ਧਰਮ ਮੰਦਰ ਆਰਜੀਨਿਆਨੋ (ਵਿਚੈਂਸਾ) ਵਿਖੇ ਬੀਤੀ ਰਾਤ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਜਾਗਰਣ ਦੌਰਾਨ ਗਾਇਕ ਸੋਨੂ ਰਾਣਾ, ਅਮਨ ਅਤੇ ਮਨਜੀਤ ਕੌਰ ਆਦਿ ਦੁਆਰਾ ਮਾਂ ਦੇ ਭਜਨਾਂ ਦਾ ਗੁਣ ਗਾਨ ਕੀਤਾ ਗਿਆ। ਜਾਗਰਣ ਦੌਰਾਨ ਭਗਵਾਨ ਕ੍ਰਿਸ਼ਨ ਅਤੇ ਸ਼ਿਵ ਜੀ ਦੀਆਂ ਝਾਕੀਆਂ ਕੱਢੀਆਂ ਗਈਆਂ। ਪਾਰਸ ਪਿੰਕੂ ਦੁਆਰਾ ਮੰਦਰ ਕਮੇਟੀ ਆਰਜੀਨਿਆਨੋ ਦੇ ਸਹਿਯੋਗ ਨਾਲ਼ ਕਰਵਾਏ ਗਏ। ਇਸ ਜਾਗਰਣ ਦੌਰਾਨ ਮੁੱਖ ਪ੍ਰਬੰਧਕ ਜੈ ਕਰਨ ਸ਼ਰਮਾ, ਕੁਲਦੀਪ ਕੁਮਾਰ ਟੋਨੀ, ਯਸ਼ਪਾਲ ਸ਼ਰਮਾ, ਰਾਮ ਲਾਲ ਕੁੰਡਲਸ, ਅਸ਼ਵਨੀ ਕੁਮਾਰ ਸ਼ਰਮਾ, ਰੂਪ ਲਾਲ, ਅਸ਼ੋਕ ਕੁਮਾਰ ਧੁੰਨਾਂ, ਪੰਕਜ ਕੁਮਾਰ, ਰਾਜ ਕੁਮਾਰ, ਤਾਰਾ ਚੰਦ ਅਤੇ ਨਰੇਸ਼ ਕੁਮਾਰ, ਮੰਦਰ ਪੁਜਾਰੀ ਗਣੇਸ਼ ਭੁਵਨੇਸ਼ਵਰ ਆਦਿ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ।


Related News