ਇਸ ਵਿਅਕਤੀ ਨੇ 7 ਸਾਲ ਦੀ ਬੱਚੀ ਦਾ ਕੀਤਾ ''ਹਜ਼ਾਰਾਂ ਵਾਰ'' ਬਲਾਤਕਾਰ

08/18/2017 3:17:04 PM

ਮੈਕਸੀਕੋ— ਗੈਰ-ਕਾਨੂੰਨੀ ਤੌਰ 'ਤੇ ਸ਼ਹਿਰ ਵਿਚ ਆਏ ਇਕ ਸ਼ਰਨਾਰਥੀ ਨੇ 7 ਸਾਲ ਦੀ ਬੱਚੀ ਨੂੰ ਬਹਿਲਾ ਕੇ 7 ਮਹੀਨੇ ਤੱਕ 'ਹਜ਼ਾਰਾਂ ਵਾਰ' ਉਸ ਦਾ ਬਲਾਤਕਾਰ ਕੀਤਾ। ਇੱਥੇ ਮੈਕਸੀਕੋ ਦੇ ਸੇਡਰ ਸ਼ਹਿਰ ਤੋਂ ਆਏ ਇਕ ਸ਼ਰਨਾਰਥੀ ਨੇ 7 ਸਾਲ ਦੀ ਬੱਚੀ ਨਾਲ ਗਲਤ ਕੰਮ ਕੀਤਾ। ਇਕ ਅੰਗਰੇਜੀ ਅਖਬਾਰ ਮੁਤਾਬਕ 32 ਸਾਲਾ ਵਿਕਟਰ ਫ੍ਰਾਂਸਿਸਕੋ ਮਿਸ਼ੇਲ ਲਾਰਾ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਆਇਆ, ਨਾਲ ਹੀ ਉਸ ਨੇ ਸ਼ਰਨਾਰਥੀ ਦੇ ਤੌਰ 'ਤੇ ਸੱਤ ਸਾਲ ਦੀ ਬੱਚੀ ਦਾ ਕਈ ਵਾਰੀ ਬਲਾਤਕਾਰ ਕੀਤਾ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਵਿਅਕਤੀ ਨੇ ਪਹਿਲੀ ਵਾਰੀ ਬੱਚੀ ਦਾ ਉਸ ਸਮੇਂ ਬਲਾਤਕਾਰ ਕੀਤਾ ਜਦੋਂ ਉਹ ਉਸ ਦੇ ਸਰੀਰ 'ਤੇ ਲੋਸ਼ਨ ਲਗਾ ਰਿਹਾ ਸੀ। ਇਸ ਮਗਰੋਂ ਉਸ ਨੇ ਲਗਾਤਾਰ ਸੱਤ ਮਹੀਨਿਆਂ ਤੱਕ ਬੱਚੀ ਦਾ ਬਲਾਤਕਾਰ ਕੀਤਾ। ਫਿਲਹਾਲ ਪੁਲਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਵਿਚ ਜੁੱਟ ਗਈ ਹੈ।


Related News