ਇਟਲੀ ਦੇ ਉੱਘੇ ਮਿਸ਼ਨਰੀ ਸ੍ਰੀ ਰਜਿੰਦਰ ਕੁਮਾਰ ਭੱਟੀ ਦੇ ਦਿਲ ਦੀ ਧੜਕਣ ਰੁੱਕਣ ਕਾਰਨ ਦਿਹਾਂਤ

08/16/2017 5:44:50 AM

ਰੋਮ ਇਟਲੀ (ਕੈਂਥ)— ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਯੂਰਪ ਭਰ ਵਿੱਚ ਪ੍ਰਚਾਰਨ ਵਾਲੇ ਉੱਘੇ ਮਿਸ਼ਨਰੀ ਸ਼੍ਰੀ ਰੇਸ਼ਮ ਭੱਟੀ ਦੇ ਸਪੁੱਤਰ ਰਜਿੰਦਰ ਕੁਮਾਰ ਭੱਟੀ (37) (ਮਿਸ਼ਨਰੀ ਪ੍ਰਚਾਰਕ) ਦਾ ਬੀਤੇ ਦਿਨੀਂ ਅਚਾਨਕ ਦਿਲ ਦੀ ਧੜਕਣ ਰੁੱਕਣ ਕਾਰਨ ਦਿਹਾਂਤ ਹੋ ਗਿਆ, ਜਿਸ ਨਾਲ ਕਿ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਅ ਗਈ। ਮਰਹੂਮ ਰਜਿੰਦਰ ਕੁਮਾਰ ਭੱਟੀ ਦੀ ਬੇਵਕਤ ਮੌਤ ਉੱਪਰ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ) ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮਰਹੂਮ ਭੱਟੀ ਦੇ ਜਹਾਨੋ ਜਾਣ ਨਾਲ ਕੌਮ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਉਨ੍ਹਾਂ ਨੂੰ ਆਪਣੇ ਚਰਨ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ। ਮਰਹੂਮ ਰਜਿੰਦਰ ਕੁਮਾਰ ਭੱਟੀ ਦਾ ਅੰਤਿਮ ਸੰਸਕਾਰ ਇਟਲੀ ਵਿੱਚ ਹੀ ਕੀਤਾ ਜਾਵੇਗਾ ਉਹ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ 3 ਬੱਚੇ ਛੱਡ ਗਏ ਹਨ।


Related News