ਜੰਗਲੀ ਹਾਥੀ ਨੇ ਬੱਸ ''ਤੇ ਕੱਢਿਆ ਆਪਣਾ ਗੁੱਸਾ, ਵੀਡੀਓ ਵਾਇਰਲ(ਤਸਵੀਰਾਂ)

12/11/2017 3:31:43 PM

ਬੀਜਿੰਗ (ਬਿਊਰੋ)— ਅਕਸਰ ਲੋਕ ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਅੱਜ-ਕਲ੍ਹ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਜੰਗਲ ਵਿਚ ਸ਼ਾਂਤ ਰਹਿਣ ਵਾਲੇ ਹਾਥੀ ਦਾ ਗੁੱਸੇ ਵਾਲਾ ਰੂਪ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਹਾਥੀ ਸੜਕ 'ਤੇ ਖੜੇ ਬੱਸ ਅਤੇ ਟਰੱਕ ਨੂੰ ਨੁਕਸਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ ਕਰਦਾ ਹੈ। 

PunjabKesari
ਸੋਸ਼ਲ ਮੀਡੀਆ 'ਤੇ ਚੀਨ ਦੇ ਯੂਨਾਨ ਸ਼ਹਿਰ ਦਾ ਇਹ ਵੀਡੀਓ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹਾਥੀ ਸੜਕ 'ਤੇ ਖੜ੍ਹੇ ਇਕ ਟਰੱਕ ਅਤੇ ਬੱਸ ਨੂੰ ਕਾਫੀ ਧੱਕਾ ਮਾਰਦਾ ਹੈ। ਉਸ ਨੇ ਪਹਿਲਾਂ ਬੱਸ ਦੇ ਵਿੰਡਸ਼ੀਲਡ 'ਤੇ ਧੱਕਾ ਮਾਰਿਆ ਅਤੇ ਫਿਰ ਉਸ ਨੂੰ ਪਿੱਛੇ ਲਿਜਾਣ ਦੀ ਕੋਸ਼ਿਸ਼ ਕਰਨ ਲੱਗਾ। ਉਸ ਨੇ ਧੱਕਾ ਮਾਰਦੇ ਬੱਸ ਨੂੰ ਕਾਫੀ ਪਿੱਛੇ ਕਰ ਦਿੱਤਾ ਸੀ।

PunjabKesari
ਬੱਸ ਵਿਚ ਕੋਈ ਯਾਤਰੀ ਨਹੀਂ ਸੀ ਪਰ ਡਰਾਈਵਰ ਸੀ । ਡਰਾਈਵਰ ਨੇ ਹੀ ਇਹ ਵੀਡੀਓ ਬਣਾਈ ਹੈ। ਇਸ ਮਗਰੋਂ ਹਾਥੀ ਟਰੱਕ ਵੱਲ ਮੁੜਿਆ ਅਤੇ ਉਸ ਨੂੰ ਧੱਕਾ ਮਾਰਨ ਲੱਗਾ। ਹਾਥੀ ਕਾਫੀ ਗੁੱਸੇ ਵਿਚ ਸੀ। ਉਹ ਟਰੱਕ ਨੂੰ ਪਲਟਣ ਦੀ ਪੂਰੀ ਕੋਸ਼ਿਸ ਕਰਦਾ ਹੈ। ਇਸ ਚੱਕਰ ਵਿਚ ਸੜਕ 'ਤੇ ਟ੍ਰੈਫਿਕ ਜਾਮ ਲੱਗ ਗਿਆ। ਜੰਗਲ ਵਿਭਾਗ ਦੇ ਅਧਿਕਾਰੀ ਹਥੀ ਨੂੰ ਸੜਕ ਤੋਂ ਹਟਾਉਣ ਲਈ ਆਏ। ਉਨ੍ਹਾਂ ਨੇ ਡਰੋਨ ਦੀ ਮਦਦ ਨਾਲ ਹਾਥੀ ਦੀਆਂ ਤਸਵੀਰਾਂ ਵੀ ਲਈਆਂ।


Related News