ਕੁਈਨਜ਼ਲੈਂਡ ''ਚ ਤੇਜ਼ ਤੂਫਾਨ ਕਾਰਨ ਜਨ-ਜੀਵਨ ਹੋਇਆ ਪ੍ਰਭਾਵਿਤ, ਬਿਜਲੀ ਹੋਈ ਠੱਪ

12/10/2017 12:56:28 PM

ਕੁਈਨਜ਼ਲੈਂਡ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਸ਼ਨੀਵਾਰ ਨੂੰ ਆਏ ਤੇਜ਼ ਤੂਫਾਨ ਕਾਰਨ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਠੱਪ ਹੋ ਗਈ। ਤਕਰੀਬਨ 10 ਘੰਟੇ ਸ਼ਹਿਰ ਵਾਸੀ ਬਿਨਾਂ ਬਿਜਲੀ ਦੇ ਰਹੇ। ਤੂਫਾਨ ਕਾਰਨ ਦਰੱਖਤ ਜੜ੍ਹੋ ਪੁੱਟੇ ਗਏ ਅਤੇ ਘਰਾਂ 'ਤੇ ਆ ਡਿੱਗੇ। ਮੌਸਮ ਵਿਭਾਗ ਮੁਤਾਬਕ ਤੇਜ਼ ਹਵਾਵਾਂ ਅਤੇ ਮੀਂਹ ਕਾਰ ਭਾਰੀ ਨੁਕਸਾਨ ਹੋਇਆ। ਐਤਵਾਰ ਦੀ ਸਵੇਰ ਨੂੰ ਘਰਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਗਿਆ। ਤੇਜ਼ ਤੂਫਾਨ ਕਾਰਨ ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਖੇਤਰ ਦੇ ਬੀਰਵਾਹ, ਲੈਂਡਬਸੌਫ ਅਤੇ ਬੁਦਰਿਮ ਇਲਾਕੇ ਜ਼ਿਆਦਾ ਪ੍ਰਭਾਵਿਤ ਹੋਏ। 
ਬਿਜਲੀ ਦੀਆਂ ਲਾਈਨਾਂ 'ਤੇ ਦਰੱਖਤ ਡਿੱਗ ਕਾਰਨ ਬਿਜਲੀ ਠੱਪ ਹੋ ਗਈ। ਬਚਾਅ ਅਧਿਕਾਰੀਆਂ ਵਲੋਂ ਆਪਰੇਸ਼ਨ ਚਲਾ ਕੇ ਖੇਤਰ ਨੂੰ ਸਾਫ ਕੀਤਾ ਜਾ ਰਿਹਾ ਹੈ। ਜੂਲੀਅ ਐਨ ਹਿਊਸਟਨ ਨੇ ਕਿਹਾ ਕਿ ਲੈਂਡਬਸੌਫ 'ਚ ਰਹਿ ਰਹੇ ਹਨ ਅਤੇ 25 ਸਾਲਾਂ 'ਚ ਪਹਿਲੀ ਵਾਰ ਅਜਿਹਾ ਬੁਰਾ ਤੂਫਾਨ ਦੇਖਿਆ ਹੈ। 
ਉਨ੍ਹਾਂ ਦੱਸਿਆ ਕਿ ਸਨਸ਼ਾਈਨ ਕੋਸਟ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਤੂਫਾਨ ਕਾਰਨ ਬਿਨਾਂ ਬਿਜਲੀ ਦੇ ਰਹਿਣਾ ਪਿਆ। ਦਰੱਖਤ ਟੁੱਟ ਕੇ ਬਿਜਲੀ ਦੀਆਂ ਲਾਈਨਾਂ ਅਤੇ ਸੜਕਾਂ 'ਤੇ ਡਿੱਗ ਪਏ। ਅਧਿਕਾਰੀ ਦਰੱਖਤਾਂ ਨੂੰ ਹਟਾਉਣ 'ਚ ਜੁਟੇ ਹੋਏ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਹੋ ਕੇ ਡਰਾਈਵਿੰਗ ਕਰਨ ਦੀ ਸਲਾਹ ਦਿੱਤੀ ਹੈ। ਐਤਵਾਰ ਦੀ ਦੁਪਹਿਰ ਤੱਕ ਸੂਬਾਈ ਐਮਰਜੈਂਸੀ ਅਧਿਕਾਰੀਆਂ ਨੇ 112 ਬੇਨਤੀਆਂ ਆਈਆਂ ਕਿ ਸਾਡੇ ਘਰਾਂ ਦੀਆਂ ਛੱਤਾਂ ਨੁਕਸਾਨੀਆਂ ਗਈਆਂ, ਸਾਡੀ ਮਦਦ ਕੀਤੀ ਜਾਵੇ।


Related News