ਕੈਨੇਡਾ ਦੇ ਇਸ ਸੂਬੇ ਨੇ ਵਧਿਆ ਮਿਹਨਤਾਨਾ, ਹੁਣ ਮਿਲਣਗੇ ਇੰਨੇ ਡਾਲਰ

01/18/2018 3:52:04 AM

ਟੋਰਾਂਟੋ— ਕਿਊਬਿਕ ਸਰਕਾਰ ਨੇ ਇਸ ਸਾਲ ਦੇ ਮਈ ਮਹੀਨੇ ਤੋਂ ਆਪਣੇ ਕਾਮਿਆਂ ਦੇ ਮਿਹਨਤਾਨੇ 'ਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਕਿਊਬਿਕ ਸਰਕਾਰ ਨੇ ਕਾਮਿਆਂ ਦੇ ਮਿਹਨਤਾਨੇ 'ਚ 75 ਸੈਂਟ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਮਈ ਮਹੀਨੇ ਤੋਂ ਲਾਗੂ ਹੋ ਜਾਵੇਗਾ। ਪਹਿਲਾਂ ਕਾਮਿਆਂ ਨੂੰ ਮਿਹਨਤਾਨਾ 11.25 ਡਾਲਰ ਪ੍ਰਤੀ ਘੰਟਾ ਮਿਲਦਾ ਸੀ, ਜੋ ਕਿ ਹੁਣ ਵਧ ਕੇ 12 ਡਾਲਰ ਪ੍ਰਤੀ ਘੰਟਾ ਹੋ ਜਾਵੇਗਾ। ਇਸ ਗੱਲ ਦਾ ਐਲਾਨ ਕਿਊਬਿਕ ਸਰਕਾਰ ਨੇ ਬੁੱਧਵਾਰ ਨੂੰ ਕੀਤਾ। ਸਰਕਾਰ ਦੇ ਇਸ ਫੈਸਲੇ ਨਾਲ 3,52,000 ਕਾਮਿਆਂ ਨੂੰ ਫਾਇਦਾ ਮਿਲੇਗਾ। ਇਹ ਵਾਧਾ ਘੱਟ ਆਮਦਨ ਵਾਲੇ ਕਾਮਿਆਂ ਲਈ ਜੀਵਨ ਦੀ ਗੁਣਵੱਤਾ 'ਚ ਸੁਧਾਰ ਕਰੇਗਾ ਤੇ ਨਾਲ ਹੀ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਓਨਟਾਰੀਓ ਨੇ 1 ਜਨਵਰੀ ਤੋਂ ਆਪਣੇ ਕਾਮਿਆਂ ਦੇ ਮਿਹਨਤਾਨੇ 'ਚ ਵਾਧਾ ਕੀਤਾ ਸੀ। ਓਨਟਾਰੀਓ 'ਚ ਪਹਿਲਾਂ ਕਾਮਿਆਂ ਨੂੰ 11.60 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲਦਾ ਸੀ, ਜਿਸ ਤੋਂ ਬਾਅਦ ਇਸ ਨੂੰ ਵਧਾ ਕੇ 14 ਡਾਲਰ ਪ੍ਰਤੀ ਘੰਟਾ ਕਰ ਕੀਤਾ ਗਿਆ।


Related News