ਪਰਵਾਸੀ ਪੰਜਾਬੀਆਂ ਵਲੋਂ ਦੋਆਬਾ ਖੇਤਰ ਨੂੰ ਕੈਬਨਿਟ ਵਿਚ ਯੋਗ ਪ੍ਰਤੀਨਿਧਤਾ ਦੇਣ ਦੀ ਮੰਗ ਜੋਰ ਫੜਨ ਲੱਗੀ : ਚਾਹਲ

Friday, April 21, 2017 10:17 PM
ਪਰਵਾਸੀ ਪੰਜਾਬੀਆਂ ਵਲੋਂ ਦੋਆਬਾ ਖੇਤਰ ਨੂੰ ਕੈਬਨਿਟ ਵਿਚ ਯੋਗ ਪ੍ਰਤੀਨਿਧਤਾ ਦੇਣ ਦੀ ਮੰਗ ਜੋਰ ਫੜਨ ਲੱਗੀ : ਚਾਹਲ
ਨਿਊਯਾਰਕ (ਰਾਜ ਗੋਗਨਾ)- ਦੋਆਬਾ ਖੇਤਰ ਨੂੰ ਪੰਜਾਬ ਕੈਬਨਿਟ ''ਚ ਯੋਗ ਪ੍ਰਤੀਨਿਧਤਾ ਦੇਣ ਲਈ ਹਾਕੀ ਓਲੰਪੀਅਨ ਤੇ ਵਿਧਾਇਕ ਪ੍ਰਗਟ ਸਿੰਘ ਨੂੰ ਛੇਤੀ ਤੋਂ ਛੇਤੀ ਕੈਬਨਿਟ ਮੰਤਰੀ ਬਣਾਇਆ ਜਾਵੇ।ਇਹ ਮੰਗ ਅੱਜ ਇਥੇ ਪ੍ਰਵਾਸੀ ਪੰਜਾਬੀਆਂ ਦੀ ਵੱਕਾਰੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਗਏ ਇਕ ਪੱਤਰ ਰਾਹੀਂ ਕੀਤੀ। ਮੁੱਖ ਮੰਤਰੀ ਨੂੰ ਲਿਖੇ ਇਸ ਪੱਤਰ ਦੀ ਕਾਪੀ ਪ੍ਰੈੱਸ ਦੇ ਨਾਮ ਜਾਰੀ ਕਰਦਿਆਂ ਚਾਹਲ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਵਿਚ ਇਸ ਵੇਲੇ ਦੋਆਬਾ ਖੇਤਰ ''ਚੋਂ ਸਿਰਫ ਇਕ ਹੀ ਕੈਬਨਿਟ ਮੰਤਰੀ ਸ਼ਾਮਲ ਹੈ, ਜਦੋਂ ਕਿ ਮਾਝਾ ਖੇਤਰ ''ਚੋਂ ਤਿੰਨ ਤੇ ਮਾਲਵਾ ਖੇਤਰ ''ਚੋਂ ਮੁੱਖ ਮੰਤਰੀ ਸਮੇਤ ਛੇ ਮੰਤਰੀ ਕੈਬਨਿਟ ''ਚ ਸ਼ਾਮਲ ਹਨ। ਚਾਹਲ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ''ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 77 ਹੋਣ ਕਾਰਨ ਪੰਜਾਬ ਮੰਤਰੀ ਮੰਡਲ ''ਚ ਅਜੇ ਹੋਰ 8 ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ, ਜਿਸ ਲਈ ਆਉਣ ਵਾਲੇ ਮੰਤਰੀ ਮੰਡਲ ਦੇ ਵਿਸਥਾਰ ਵਿਚ ਪਰਗਟ ਸਿੰਘ ਨੂੰ ਮੰਤਰੀ ਮੰਡਲ ਵਿਚ ਕੈਬਨਿਟ ਮੰਤਰੀ ਦੇ ਤੌਰ ''ਤੇ ਸ਼ਾਮਲ ਕੀਤਾ ਜਾਵੇ। ਚਾਹਲ ਨੇ ਮੰਗ ਕੀਤੀ ਕਿ ਪ੍ਰਵਾਸੀ ਪੰਜਾਬੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਪਰਗਟ ਸਿੰਘ ਨੂੰ ਹੋਰ ਵਿਭਾਗਾਂ ਤੋਂ ਇਲਾਵਾ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਬਾਰੇ ਵਿਭਾਗ ਦਾ ਕਾਰਜਭਾਰ ਵੀ ਦਿੱਤਾ ਜਾਵੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!