ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ 'ਚ ਪੰਜਾਬੀ ਟਰੱਕ ਡਰਾਇਵਰ ਗ੍ਰਿਫਤਾਰ

12/09/2017 9:11:34 PM

ਬਰੈਂਪਟਨ— ਬ੍ਰਿਟਿਸ਼ ਕੋਲੰਬੀਆ 'ਚ ਪੈਂਦੇ ਐਬਟਸਫੋਰਡ ਵਿਖੇ 33 ਸਾਲਾਂ ਇਕ ਪੰਜਾਬੀ ਟਰੱਕ ਡਰਾਇਵਰ 'ਤ ਸ਼ਰਾਬ ਪੀ ਕੇ ਗੱਡੀ ਚਲਾਉਣ ਸਣੇ ਹੋਰ ਕਈ ਦੋਸ਼ ਲਗਾਏ ਗਏ ਹਨ। ਇਹ ਟਰੱਕ ਡਰਾਇਵਰ ਟੋਰਾਂਟੋ ਦੇ ਉੱਤਰ 'ਚ 400 ਹਾਈਵੇ 'ਤੇ ਟਰੱਕ 'ਚ ਭਾਰੀ ਸਾਮਾਨ ਲੱਦ ਕੇ ਲਿਜਾ ਰਿਹਾ ਸੀ ਕਿ ਉਦੋਂ ਹੀ ਪੁਲਸ ਨੇ ਉਸ ਨੂੰ ਫੜ੍ਹ ਲਿਆ। ਪੁਲਸ ਨੇ ਦੱਸਿਆ ਕਿ ਇਸ ਗੱਡੀ ਚਾਲਕ ਨੇ ਕਾਨੂੰਨੀ ਤੌਰ 'ਤੇ ਤੈਅ ਮਿਆਦ ਤੋਂ ਤਿੰਨ ਗੁਣਾ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ।
ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ਡਰਾਇਵਰ ਹਾਈਵੇ 'ਤੇ ਅਣਗਹਿਲੀ ਨਾਲ ਗੱਡੀ ਚਲਾ ਰਿਹਾ ਸੀ ਜਿਸ ਮਗਰੋ ਪੁਲਸ ਮੌਕੇ 'ਤੇ ਪਹੁੰਚੀ। ਜਦੋਂ ਉਸ ਦਾ ਐਲਕੋਹਲ ਟੈਸਟ ਕੀਤਾ ਗਿਆ ਤਾਂ ਪਤਾ ਲੱਦਾ ਕਿ ਉਸ ਨੇ ਤੈਅ ਮਾਤਰਾ ਤੋਂ ਤਿੰਨ ਗੁਣਾ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਪੁਲਸ ਨੇ ਉਸ ਨੂੰ ਸ਼ਰਾਬ ਪੀ ਕੇ, ਅਣਗਹਿਲੀ ਨਾਲ ਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
 


Related News