ਇਟਲੀ ''ਚ ਰਹਿ ਰਹੇ ਸ. ਲਖਵਿੰਦਰ ਸਿੰਘ ਡੋਗਰਾਵਾਲ ''ਤੇ ਪੰਜਾਬ ਸਰਕਾਰ ਵੱਲੋਂ ਝੂਠਾ ਪਰਚਾ ਦਰਜ

12/10/2017 3:10:44 PM

ਰੋਮ, (ਕੈਂਥ )— ਸ: ਲਖਵਿੰਦਰ ਸਿੰਘ ਡੋਗਰਾਵਾਲਾ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਬਾਦਲ ਇਟਲੀ ਨੇ ਦੱਸਿਆ ਕਿ ਉਨ੍ਹਾ ਨੂੰ ਹੁਣੇ-ਹੁਣੇ ਪਤਾ ਲੱਗਾ ਹੈ ਕਿ ਜੋ ਬੀਤੇ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਲੀਡਰ ਸ਼ਿਪ ਵਲੋ ਪੰਜਾਬ ਵਿੱਚ ਧਰਨੇ ਲਗਾਏ ਗਏ ਸਨ। ਉਨ੍ਹਾਂ ਧਰਨਿਆਂ ਦੇ ਸਬੰਧ ਵਿੱਚ ਜੋ ਪੰਜਾਬ ਵਿੱਚ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਪਰਚਿਆ ਵਿੱਚ ਇਟਲੀ ਰਹਿਣ ਦੇ ਬਾਵਜੂਦ ਵੀ ਸ: ਲਖਵਿੰਦਰ ਸਿੰਘ ਡੋਗਰਾਵਾਲਾ ਦੇ ਨਾਮ ਤੇ ਅੱਜ ਪੰਜਾਬ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਇੱਕ ਸਾਲ ਤੋ ਪੰਜਾਬ ਨਹੀਂ ਗਏ ਪਰ ਹਮੇਸ਼ਾ ਹੀ ਇਟਲੀ ਤੋਂ ਪਾਰਟੀ ਵਰਕਰਾਂ ਨਾਲ ਪਾਰਟੀ ਪ੍ਰਤੀ ਸਰਗਰਮ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇਟਲੀ ਰਹਿਣ ਦੇ ਵਾਬਜੂਦ ਵੀ ਕਪੂਰਥਲਾ ਵਿੱਚ ਉਨ੍ਹਾਂ ਦੇ ਨਾਮ 'ਤੇ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਪ੍ਰਤੀ ਜੋ ਕਾਂਗਰਸ ਦਾ ਚਿਹਰਾ ਸਾਹਮਣੇ ਆਇਆ ਹੈ ਇਹ ਅਤਿ ਨਿੰਦਨ ਯੋਗ ਹੈ।

PunjabKesari
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਦੇ ਪਿਤਾ ਜਥੇਦਾਰ ਜਰਨੈਲ ਸਿੰਘ ਡੋਗਰਾਵਾਲਾ ਹਨ ਜੋ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਅਤੇ ਉਨ੍ਹਾਂ ਦੇ ਮਾਤਾ ਭਜਨ ਕੌਰ ਡੋਗਰਾਵਾਲਾ ਵੀ ਲਗਾਤਾਰ 15 ਸਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਹਨ।ਸ੍ਰ: ਲਖਵਿੰਦਰ ਸਿੰਘ ਡੋਗਰਾਵਾਲਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਵਲੋ ਬਦਲਾ ਖੋਰੀ ਦੀ ਭਾਵਨਾ ਨਾਲ ਉਨ੍ਹਾ ਦੇ ਪਿਤਾ ਜੀ ਤੇ ਪਹਿਲਾ ਹੀ 4 ਝੂਠੇ ਪਰਚੇ ਦਰਜ ਕੀਤੇ ਗਏ ਹਨ ਅਤੇ ਹੁਣ ਉਨ੍ਹਾਂ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਜੋ ਮਰਜੀ ਹੱਥ ਕੱਡੇ ਅਪਣਾਵੇ ਸਾਡਾ ਪਰਿਵਾਰ ਕਾਂਗਰਸ ਤੋਂ ਡਰਨ ਵਾਲਾ ਨਹੀਂ, ਅਸੀ ਡੱਟ ਕੇ ਮੁਕਾਬਲਾ ਕਰਾਂਗੇ ਅਤੇ ਹਮੇਸ਼ਾ ਹੀ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਦੇਵਾਂਗੇ। ਪੰਜਾਬ ਸਰਕਾਰ ਦੀ ਇਸ ਘਟੀਆ ਕਾਰਵਾਈ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਇਟਲੀ ਦੇ ਸਮੂਹ ਵਰਕਰਾਂ ਵਲੋਂ ਨਿਖੇਧੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਇਸ ਝੂਠੇ ਪਰਚੇ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਇਸ ਕਾਰਵਾਈ ਨੂੰ ਕਾਂਗਰਸ ਸਰਕਾਰ ਦੀ ਨਾਲਾਇਕੀ ਦੱਸਿਆ ਹੈ।


Related News