ਕੈਨੇਡਾ ਆ ਰਿਹੈ ਬ੍ਰਿਟੇਨ ਦਾ ਸ਼ਾਹੀ ਜੋੜਾ, ਸੁਆਗਤ ਲਈ ਖਰਚੇ ਜਾਣਗੇ ਕਰੋੜਾਂ ਰੁਪਏ

06/25/2017 7:10:39 PM

ਓਟਾਵਾ— ਬ੍ਰਿਟੇਨ ਦਾ ਸ਼ਾਹੀ ਜੋੜਾ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਤਿੰਨ ਦਿਨਾਂ ਦੌਰੇ 'ਤੇ ਕੈਨੇਡਾ ਆ ਰਹੇ ਹਨ। ਉਨ੍ਹਾਂ ਦੇ ਇਸ ਸੁਗਆਤ ਲਈ ਕੈਨੇਡਾ ਇਕ ਮਿਲੀਅਨ ਡਾਲਰ ਯਾਨੀ ਕਿ ਲਗਭਗ ਸਾਢੇ ਛੇ ਕਰੋੜ ਰੁਪਏ ਖਰਚੇਗਾ। ਹੈਰੀਟੇਜ ਕੈਨੇਡਾ ਦਸਤਾਵੇਜ਼ਾਂ ਵਿਚ 29 ਜੂਨ ਤੋਂ 1 ਜੁਲਾਈ ਤੱਕ ਸ਼ਾਹੀ ਜੋੜੇ ਦੇ ਇਸ ਦੌਰੇ 'ਤੇ ਹੋਣ ਵਾਲੇ ਖਰਚੇ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਹੈ। ਇਸ ਸਾਲ ਉਨ੍ਹਾਂ ਦੇ ਦੌਰੇ ਲਈ 9,35,000 ਡਾਲਰ ਦਾ ਬਜਟ ਰੱਖਿਆ ਗਿਆ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਉਨ੍ਹਾਂ ਕੁਝ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ, ਜੋ ਉਨ੍ਹਾਂ ਨੂੰ ਦਿੱਤੀਆਂ ਜਾਣਗੀਆਂ। ਇੰਨਾਂ ਹੀ ਨਹੀਂ ਉਨ੍ਹਾਂ ਦੇ ਸੁਆਗਤ ਲਈ ਲੱਗੇ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਇਸ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਕੁਲ ਮਿਲਾ ਕੇ ਸ਼ਾਹੀ ਜੋੜੇ ਦੇ ਸੁਆਗਤ ਵਿਚ ਕੋਈ ਕਮੀ ਨਹੀਂ ਰੱਖੀ ਜਾਵੇਗੀ। 


Kulvinder Mahi

News Editor

Related News