ਨੀਦਰਲੈਂਡ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹੋਇਆ ਜ਼ੋਰਦਾਰ ਸਵਾਗਤ

06/27/2017 4:58:08 PM

ਐਮਸਟਰਡਮ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਆਪਣੀ ਯਾਤਰਾ ਦੇ ਆਖਰੀ ਪੜਾਅ ਵਿਚ ਅੱਜ ਭਾਵ ਮੰਗਲਵਾਰ ਨੂੰ ਨੀਦਰਲੈਂਡ ਪਹੁੰਚੇ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਨੀਦਰਲੈਂਡ ਦੇ ਵਿੱਤ ਮੰਤਰੀ ਬਰਟ ਕੋਇਨਡਰਸ ਨੇ ਮੋਦੀ ਦਾ ਸਕੀਫੋਲ ਹਵਾਈ ਅੱਡੇ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੋਦੀ ਅੱਤਵਾਦ ਰੋਕੂ ਉਪਾਵਾਂ ਅਤੇ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ ਮੁਲਾਕਾਤ ਕਰਨਗੇ।
ਇਸ ਯਾਤਰਾ ਦੌਰਾਨ ਉਨ੍ਹਾਂ ਦਾ ਨੀਦਰਲੈਂਡ ਦੀਆਂ ਉੱਚ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਮਿਲਣ ਦਾ ਵੀ ਪ੍ਰੋਗਰਾਮ ਹੈ ਅਤੇ ਉਹ ਇਨ੍ਹਾਂ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਲਈ ਸੱਦਾ ਦੇਣਗੇ। 
ਮੋਦੀ ਨੇ ਨੀਦਰਲੈਂਡ ਦੀ ਯਾਤਰਾ 'ਤੇ ਆਉਣ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ ਸੀ ਕਿ ਉਹ ਨੀਦਰਲੈਂਡ ਦੇ ਸਮਾਰਟ ਵਿੱਲੇਮ ਅਲੈਕਜ਼ੈਡਰ ਅਤੇ ਮਹਾਰਾਣੀ ਮੈਕੀਸਮਾ ਨਾਲ ਮੁਲਾਕਾਤ ਕਰਨਗੇ। ਮੋਦੀ ਨੇ ਆਪਣੀ ਅਮਰੀਕੀ ਯਾਤਰਾ ਦੌਰਾਨ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਹਾਂ ਨੇਤਾਵਾਂ ਨੇ ਅੱਤਵਾਦ ਦੇ ਮੁੱਦੇ 'ਤੇ ਸਹਿਯੋਗ ਨੂੰ ਵਧਾਉਣ ਦਾ ਸੰਕਲਪ ਜ਼ਾਹਰ ਕੀਤਾ ਸੀ। ਪੁਰਤਗਾਲ ਦੀ ਯਾਤਰਾ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਐਂਤੋਨੀਓ ਕੋਸਟਾ ਨਾਲ ਅੱਤਵਾਦ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਪਾਰ, ਆਰਥਿਕ, ਵਿਗਿਆਨ ਅਤੇ ਤਕਨੀਕੀ ਖੇਤਰਾਂ 'ਚ ਸਹਿਯੋਗ ਕਰਨ ਦੇ ਮੁੱਦੇ 'ਤੇ ਪ੍ਰਮੁੱਖਤਾ ਨਾਲ ਗੱਲਬਾਤ ਕੀਤੀ ਸੀ।


Related News