ਆਈਫੋਨ ਪਾਉਣ ਲਈ ਵਰਜੀਨਿਟੀ ਵੇਚਣ ਲਈ ਤਿਆਰ ਸੀ ਲੜਕੀ, ਇਸ ਤਰ੍ਹਾਂ ਸਿਖਾਇਆ ਸਬਕ

10/17/2017 4:00:33 PM

ਬੀਜਿੰਗ (ਬਿਊਰੋ)— ਅੱਜ-ਕਲ੍ਹ ਦੀ ਨੌਜਵਾਨ ਪੀੜ੍ਹੀ ਆਈਫੋਨ ਦੀ ਦੀਵਾਨੀ ਹੈ। ਇਸ ਆਈਫੋਨ ਦੀ ਕੀਮਤ ਜ਼ਿਆਦਾ ਹੋਣ ਕਾਰਨ ਕਈ ਨੌਜਵਾਨਾਂ ਲਈ ਇਸ ਨੂੰ ਖਰੀਦਣਾ ਮੁਸ਼ਕਲ ਹੁੰਦਾ ਹੈ ਪਰ ਕਈ ਵਾਰੀ ਉਹ ਇਸ ਫੋਨ ਨੂੰ ਪਾਉਣ ਲਈ ਗਲਤ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ। ਆਈਫੋਨ-8 ਦੀ ਦੀਵਾਨੀ ਚੀਨ ਦੀ ਇਕ 17 ਸਾਲਾ ਲੜਕੀ ਇਸ ਫੋਨ ਨੂੰ ਪਾਉਣ ਲਈ ਆਪਣੀ ਵਰਜੀਨਿਟੀ ਵੇਚਣ ਲਈ ਤਿਆਰ ਹੋ ਗਈ।
ਜਲਦੀ ਹੀ ਉਸ ਨੂੰ ਇਕ ਖਰੀਦਦਾਰ ਵੀ ਮਿਲ ਗਿਆ। ਵਰਜੀਨਿਟੀ ਵੇਚਣ ਦਾ ਆਈਡਿਆ ਉਸ ਨੂੰ ਆਪਣੇ ਸਕੂਲ ਦੀ ਇਕ ਸਹੇਲੀ ਤੋਂ ਮਿਲਿਆ ਸੀ। ਅਸਲ ਵਿਚ ਇਸ 17 ਸਾਲਾ ਲੜਕੀ ਜਿਓ ਚੇਨ ਨੇ ਇਕ ਆਨਲਾਈਨ ਫਾਰਮ ਵਿਚ ਆਪਣੀ ਵਰਜੀਨਿਟੀ ਵੇਚਣ ਦੀ ਕੀਮਤ 2100 ਪਾਊਂਡ ਲਗਾਈ ਸੀ। ਜਿਓ ਚੇਨ ਨੇ ਸ਼ਰਤ ਰੱਖੀ ਸੀ ਕਿ ਉਸ ਨੂੰ ਸਾਰੇ ਪੈਸੇ ਨਕਦ ਚਾਹੀਦੇ ਹਨ। ਲੜਕੀ ਦੀ ਪੋਸਟ 'ਤੇ ਨਾਨਾ ਨਾਂ ਦੇ ਇਕ 21 ਸਾਲਾ ਵੀਲੌਗਰ (ਵੀਡੀਓ ਬਣਾ ਕੇ ਸ਼ੋਅ ਕਰਨ ਵਾਲੇ) ਦੀ ਨਜ਼ਰ ਪਈ ਅਤੇ ਉਹ ਗ੍ਰਾਹਕ ਬਣ ਕੇ ਉਸ ਨੂੰ ਮਿਲਿਆ।
ਮੁਲਾਕਾਤ ਕਰ ਤੈਅ ਕਰਦੇ ਕੀਤਾ ਸਮਾਂ ਅਤੇ ਸਥਾਨ
ਇਸ ਡੀਲ ਤੋਂ ਪਹਿਲਾਂ ਦੋਹਾਂ ਵਿਚਕਾਰ ਇਕ ਰੈਸਟੋਰੈਂਟ ਵਿਚ ਮੁਲਾਕਾਤ ਹੋਈ। ਮੁਲਾਕਾਤ ਵਿਚ ਨਾਨਾ ਨੇ ਲੜਕੀ ਤੋਂ ਵਰਜੀਨਿਟੀ ਵੇਚਣ ਦਾ ਕਾਰਨ ਪੁੱਛਿਆ। ਜਿਓ ਨੇ ਜਵਾਬ ਦਿੱਤਾ ਕਿ ਉਸ ਦੇ ਸਕੂਲ ਦੀਆਂ ਸਾਰੀਆਂ ਸਹੇਲੀਆਂ ਕੋਲ ਆਈਫੋਨ-8 ਹੈ। ਉਹ ਵੀ ਆਈਫੋਨ-8 ਖਰੀਦਣਾ ਚਾਹੁੰਦੀ ਹੈ। ਉਸ ਕੋਲ ਪੂਰੇ ਪੈਸੇ ਨਹੀ ਹਨ ਇਸ ਲਈ ਉਹ ਆਪਣੀ ਵਰਜੀਨਿਟੀ ਵੇਚ ਰਹੀ ਹੈ। ਜਿਓ ਨੇ ਦੱਸਿਆ ਕਿ ਸਕੂਲ ਦੀਆਂ ਕਈ ਲੜਕੀਆਂ ਨੇ ਇਸ ਤਰੀਕੇ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਇਕੱਠੇ ਕੀਤੇ ਹਨ। ਇਸ ਮਗਰੋਂ ਦੋਹਾਂ ਵਿਚਕਾਰ ਮਿਲਣ ਲਈ ਸਥਾਨ, ਹੋਟਲ ਅਤੇ ਸਮਾਂ ਤੈਅ ਹੁੰਦਾ ਹੈ।
ਇਸ ਤਰ੍ਹਾਂ ਸਿਖਾਇਆ ਲੜਕੀ ਨੂੰ ਸਬਕ
ਜਿਓ ਉਸ ਵਰਜੀਨਿਟੀ ਖਰੀਦਦਾਰ ਨਾਲ ਹੋਟਲ ਦੇ ਕਮਰੇ ਵਿਚ ਪਹੁੰਚਦੀ ਹੈ। ਥੋੜ੍ਹੀ ਦੇਰ ਵਿਚ ਲੜਕੇ ਦੇ ਕੁਝ ਦੋਸਤ ਵੀ ਉੱਥੇ ਆ ਜਾਂਦੇ ਹਨ। ਉਨ੍ਹਾਂ ਦੇ ਹੱਥਾਂ ਵਿਚ ਇਕ ਕੈਮਰਾ ਹੁੰਦਾ ਹੈ। ਇਸ ਗਰੁੱਪ ਵਿਚ ਇਕ ਲੜਕੀ ਵੀ ਸ਼ਾਮਲ ਹੁੰਦੀ ਹੈ। ਵਰਜੀਨਿਟੀ ਵੇਚਣ ਵਾਲੀ ਤਿਆਰ ਲੜਕੀ ਨੂੰ ਬਿਸਤਰ 'ਤੇ ਸੁੱਟ ਕੇ ਉਸ ਦੇ ਹੱਥ-ਪੈਰ ਫੜ ਲਏ ਜਾਂਦੇ ਹਨ। ਜਿਓ ਨੂੰ ਲੱਗਦਾ ਹੈ ਕਿ ਉਸ ਦਾ ਬਲਾਤਕਾਰ ਹੋਣ ਵਾਲਾ ਹੈ। ਥੋੜ੍ਹੀ ਦੇਰ ਸ਼ੋਰ ਪਾਉਣ ਮਗਰੋਂ ਲੜਕੇ ਉਸ ਨੂੰ ਛੱਡ ਦਿੰਦੇ ਹਨ। ਗੋਡਿਆਂ ਵਿਚ ਸਿਰ ਲੁਕੋਏ ਜਿਓ ਰੋਣ ਲੱਗਦੀ ਹੈ। ਸਾਰੇ ਲੜਕੇ ਕਮਰੇ ਵਿਚੋਂ ਬਾਹਰ ਚਲੇ ਜਾਂਦੇ ਹਨ। ਗਰੁੱਪ ਵਿਚ ਸ਼ਾਮਲ ਲੜਕੀ ਜਿਓ ਨੂੰ ਦੱਸਦੀ ਹੈ ਕਿ ਇਹ ਸਭ ਨਾਟਕ  ਉਸ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ। ਇਹ ਇਕ ਫੋਨ ਲਈ ਆਪਣੀ ਵਰਜੀਨਿਟੀ ਨਾ ਵੇਚੇ।
ਇਸ ਤਰ੍ਹਾਂ ਕਰਦੇ ਹਨ ਸਮਾਜਿਕ ਭਲਾਈ ਦਾ ਕੰਮ
ਇਹ ਸਾਰੀ ਆਈਡਿਆ ਨਾਨਾ ਦਾ ਸੀ। ਨਾਨਾ ਆਪਣੇ ਬਲਾਗ ਵਿਚ ਇਸ ਤਰ੍ਹਾਂ ਦੇ ਸਮਾਜਿਕ ਜਾਗਰੂਕਤਾ ਦੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਉਹ ਇਸ ਤਰ੍ਹਾਂ ਦੇ ਸਟਿੰਗ ਵੀ ਕਰਦੇ ਹਨ ਤਾਂ ਜੋ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ।


Related News