ਗਰਭਵਤੀ ਪਤਨੀ ਨੂੰ ਬੇਵਫਾ ਪਤੀ ਤੋਂ ਤਲਾਕ ਮੰਗਣ ਦੀ ਸਜ਼ਾ ਮਿਲੀ ਮੌਤ (ਤਸਵੀਰਾਂ)

10/18/2017 3:52:11 PM

ਕੰਚਨਬੁਰੀ/ਥਾਈਲੈਂਡ(ਬਿਊਰੋ)—ਥਾਈਲੈਂਡ ਵਿਚ ਇਕ ਫੌਜੀ ਪਤੀ ਨੇ ਗਰਭਵਤੀ ਪਤਨੀ ਦੀ ਸੁਪਰਮਾਰਕਿਟ ਵਿਚ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਔਰਤ ਨੂੰ ਕਰੀਬ ਇਕ ਮਹੀਨਾਂ ਪਹਿਲਾਂ ਹੀ ਪਤੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹੋਣ ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ਉਹ ਪਤੀ ਨੂੰ ਛੱਡ ਕੇ ਆਪਣੇ ਪਰਿਵਾਰ ਦੇ ਕੋਲ ਚਲੀ ਗਈ ਸੀ। ਪਤੀ ਉਸ ਨੂੰ ਮਨਾਉਣ ਲਈ ਉਸ ਦੇ ਘਰ ਤੱਕ ਪਹੁੰਚ ਗਿਆ ਪਰ ਵਿਵਾਦ ਇੰਨਾ ਵਧ ਗਿਆ ਕਿ ਮਰਡਰ ਤੱਕ ਦੀ ਨੌਬਤ ਆ ਗਈ।
ਤਲਾਕ ਦੀ ਡਿਮਾਂਡ ਤੋਂ ਭੜਕਿਆ ਸੀ ਪਤੀ
ਥਾਈਲੈਂਡ ਦੇ ਕੰਚਨਬੁਰੀ ਸ਼ਹਿਰ ਵਿਚ ਰਹਿਣ ਵਾਲੀ ਔਰਤ ਸਿਰਿਨਪੋਰਨ ਨੂੰ ਆਪਣੇ ਪਤੀ ਪਿਚੇਟ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੋਣ ਦੀ ਖਬਰ ਮਿਲੀ ਸੀ। ਜਿਸ ਤੋਂ ਬਾਅਦ ਉਸ ਨੇ ਘਰ ਛੱਡ ਕੇ ਹੋਮਟਾਊਨ ਉਦੋਨ ਵਿਚ ਆਪਣੇ ਪਰਿਵਾਰ ਕੋਲ ਜਾਣ ਦਾ ਫੈਸਲਾ ਕੀਤਾ। ਪਿਚੇਟ ਨੇ ਸਿਰਿਨ ਨੂੰ ਮਨਾਉਣ ਦੀ ਵੀ ਕਾਫੀ ਕੋਸ਼ਿਸ਼ ਕੀਤੀ। ਉਹ ਉਸ ਕੋਲ ਉਦੋਨ ਤੱਕ ਪਹੁੰਚ ਗਿਆ ਪਰ ਦੋਵਾਂ ਵਿਚਕਾਰ ਵਿਵਾਦ ਕਾਫੀ ਵਧ ਗਿਆ। ਸਿਰਿਨ ਕਿਸੇ ਵੀ ਹਾਲਤ ਵਿਚ ਘਰ ਪਰਤਣ ਨੂੰ ਰਾਜੀ ਨਹੀਂ ਹੋਈ। ਉਲਟ ਉਸ ਨੇ ਪਤੀ ਦੇ ਸਾਹਮਣੇ ਤਲਾਕ ਦੀ ਡਿਮਾਂਡ ਰੱਖ ਦਿੱਤੀ। ਇਸ ਤੋਂ ਬਾਅਦ ਇਕ ਦਿਨ ਪਤਨੀ ਦਾ ਪਿੱਛਾ ਕਰਦੇ ਹੋਏ ਪਿਚੇਟ ਸੁਪਰਮਾਰਕਿਟ ਤੱਕ ਪਹੁੰਚ ਗਿਆ ਅਤੇ ਮੌਕਾ ਦੇਖ ਕੇ ਉਸ ਉੱਤੇ ਇਕ ਤੋਂ ਬਾਅਦ ਇਕ ਤਿੰਨ ਵਾਰ ਗੋਲੀ ਚਲਾਈ। ਗੋਲੀ ਲੱਗਦੇ ਹੀ ਸਿਰਿਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਥੇ ਹੀ, ਪਿਚੇਟ ਵੀ ਆਪਣੀ ਹੀ ਬੰਦੂਕ ਨਾਲ ਛਾਤੀ ਉੱਤੇ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਦੋਨ ਦੀ ਪੁਲਸ ਮੁਤਾਬਕ, ਪਿਚੇਟ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਸੀ, ਸਗੋਂ ਬੰਦੂਕ ਰਿਲੋਡ ਕਰਦੇ ਸਮੇਂ ਗਲਤੀ ਨਾਲ ਉਸ ਨੂੰ ਗੋਲੀ ਲੱਗੀ ਸੀ। ਪੁਲਸ ਇੰਸਪੇਕਟਰ ਕਰਨਲ ਸੁਚਾਤ ਉਥਾਔ ਮੁਤਾਬਕ ਘਟਨਾ ਤੋਂ ਬਾਅਦ ਮਰਡਰ ਦੇ ਦੋਸ਼ ਵਿਚ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਉੱਤੇ ਖੁਲ੍ਹੇਆਮ ਪਬਲਿਕ ਵਿਚ ਬੰਦੂਕ ਚਲਾਉਣ ਦਾ ਚਾਰਜ ਵੀ ਲਗਾਇਆ ਗਿਆ ਹੈ।


Related News