ਸਰਕਾਰੀ ਨੌਕਰੀ ਛੱਡ 1400 ਫੁੱਟ ਦੀ ਉੱਚਾਈ ''ਤੇ ਸ਼ੁਰੂ ਕੀਤਾ ਪ੍ਰੀ ਸਕੂਲ

10/12/2017 1:52:41 PM

ਸਿਚੁਆਨ,(ਬਿਊਰੋ)— ਦੱਖਣੀ ਪੱਛਮੀ ਵਾਲੇ ਚੀਨ ਦੇ ਸਿਚੁਆਨ ਸੂਬੇ 'ਚ ਇਕ ਅਜਿਹਾ ਸਮੁਦਾਏ ਹੈ ਜੋ ਉਂਝ ਤਾਂ ਸਮਾਜ ਦੇ ਮੂਲ ਧਾਰਾ ਤੋਂ ਕੱਟਿਆ ਹੋਇਆ ਰਹਿੰਦਾ ਹੈ ਪਰ ਹੁਣ ਇਹੀ ਜਗ੍ਹਾ ਸੁਰਖੀਆਂ 'ਚ ਬਣੀ ਹੋਈ ਹੈ। ਜਿਸ ਕਾਰਨ ਇਕ ਸਥਾਨਕ ਮੁੰਡਾ ਹੈ। ਜਿਨ੍ਹੇ ਇਸ ਸਮੁਦਾਏ ਤੋਂ ਪਹਿਲੀ ਗਰੇਜੂਏਟ ਹੋਣ ਦਾ ਗੌਰਵ ਪ੍ਰਾਪਤ ਕੀਤਾ ਹੈ। ਜਿਵਾ ਇਰਹੁਏ ਨਾਮ ਦੇ ਇਸ ਮੁੰਡੇ ਨੇ ਯੂਨੀਵਰਸਿਟੀ ਤੋਂ ਪੜਾਈ ਕਰਕੇ ਪਹਿਲਾ ਡਿਗਰੀ ਧਾਰਕ ਹੋਣ ਦਾ ਕੀਰਤੀਮਾਨ ਬਣਾਇਆ ਹੈ। ਦੱਖਣੀ ਪੱਛਮੀ ਵਾਲੇ ਚੀਨ ਦੇ ਅਤੁਲਰ ਪਿੰਡ ਦੇ ਰਹਿਣ ਵਾਲੇ ਇਸ ਮੁੰਡੇ ਕਾਰਨ ਇੱਥੋਂ ਦੇ ਬੱਚੇ ਪ੍ਰੀ ਸਕੂਲ 'ਚ ਚੀਨ ਦੀ ਰਾਸ਼ਟਰੀ ਭਾਸ਼ਾ ਮੰਡਾਰਿਨ ਨੂੰ ਸਿੱਖ ਰਹੇ ਹਨ। ਜਿਸ ਦੇ ਨਾਲ ਹੁਣ ਉੱਥੋਂ ਦੇ ਵਿਦਿਆਰਥੀ ਪਹਿਲਾਂ ਦੀ ਤੁਲਨਾ 'ਚ ਜ਼ਿਆਦਾ ‍ਆਤਮਵਿਸ਼ਵਾਸ ਨਾਲ ਭਰੇ ਹੋਏ ਹਨ। ਅਤੁਲਰ ਪਿੰਡ 1400 ਮੀਟਰ ਦੀ ਉੱਚਾਈ 'ਤੇ ਇਕ ਚੱਟਾਨ ਦੇ ਉਪਰ ਬਸਿਆ ਹੈ। ਜ਼ਿਆਦਾ ਉੱਚਾਈ ਉੱਤੇ ਹੋਣ ਕਾਰਨ ਪਿੰਡ ਤੱਕ ਪੁੱਜਣ ਲਈ ਲੋਕ 800 ਮੀਟਰ ਦੇ ਘੁੰਮਣ ਵਾਲੀ ਲੋਹੇ ਦੀ ਸੀੜੀ ਦਾ ਪ੍ਰਯੋਗ ਕਰਦੇ ਹਨ। ਇਸ ਪਿੰਡ ਦਾ ਬਾਕੀ ਦੀ ਦੁਨੀਆ ਨਾਲ ਜੁੜਣ ਦਾ ਇਹੀ ਇਕਮਾਤਰ ਤਰੀਕਾ ਹੈ। ਗਰੀਬੀ 'ਚ ਜੀਵਨ ਗੁਜ਼ਾਰਣ ਕਾਰਨ ਜੀਬਾ ਅਤੇ ਉਸ ਦੀ ਪਤਨੀ ਇਸ ਪਿੰਡ ਤੋਂ ਦੂਰ ਦੂਜੀ ਜਗ੍ਹਾ 'ਤੇ ਰਹਿਣਾ ਚਾਹੁੰਦੇ ਸਨ ਤਾਂ ਕਿ ਉਹ ਆਪਣੇ ਲਈ ਕੁਝ ਪੈਸੇ ਦੀ ਵੀ ਵਿਵਸਥਾ ਕਰ ਪਾਉਣ ਪਰ ਪਿੰਡ ਦੇ ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਇੱਥੇ ਰਹਿ ਕੇ ਦੂਸਰੇਂ ਸਾਰੇ ਬੱਚਿਆਂ ਦੀ ਪੜਾਈ ਦੀ ਜਿੰਮੇਵਾਰੀ ਲਈ। ਜੀਬਾ ਅਤੇ ਉਸ ਦੀ ਪਤਨੀ ਦੀ ਮੁਲਾਕਾਤ ਸਿਚੁਆਨ ਸੂਬੇ ਦੇ ਝਿੰਚਾਂਗ ਸ਼ਹਿਰ 'ਚ ਹੋਈ ਜਿੱਥੇ ਪੜਾਈ ਤੋਂ ਬਾਅਦ ਜੀਬਾ ਨੇ ਸਹਾਇਕ ਆਵਾਜਾਈ ਪੁਲਸ ਅਧਿਕਾਰੀ ਦੇ ਰੂਪ 'ਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਦਾ ਫੈਸਲਾ ਕੀਤਾ। ਵਿਆਹ ਤੋਂ ਬਾਅਦ ਜੀਬਾ ਦੀ ਪਤਨੀ ਪਹਿਲੀ ਵਾਰ ਉਸ ਦੇ ਪਿੰਡ 'ਚ ਆਈ ਤਾਂ ਉਸ ਨੇ ਕਿਹਾ ਕਿ ਵਿਆਹ ਨਿਅਤੀ ਦੇ ਹੱਥ ਉੱਤੇ ਨਿਰਭਰ ਕਰਦਾ ਹੈ। ਮੈਨੂੰ ਪਰਵਾਹ ਨਹੀਂ ਹੈ ਕਿ ਉਸਦਾ ਘਰ ਕਿੱਥੇ ਹੈ। ਪਹਿਲੀ ਵਾਰ ਜੀਵਾ ਨੇ ਪਹਾੜ ਦੀ ਚੜਾਈ ਲਈ ਪੈਰ ਰੱਖਿਆਂ ਤਾਂ ਉਹ ਡਰ ਗਈ ਸੀ ਪਰ ਉਸ ਦੇ ਪਤੀ ਦੁਆਰਾ ਹੌਂਸਲਾ ਵਧਾਉਣ ਕਾਰਨ ਉਸ ਨੇ ਪਹਾੜ ਦੀ ਸਿੱਖਰ ਉੱਤੇ ਚੜਾਈ 'ਚ ਛੇ ਘੰਟੇ ਤੋਂ ਜ਼ਿਆਦਾ ਸਮਾਂ ਲਗਾਇਆ। ਜੀਬਾ ਨੇ ਦੱਸਿਆ ਕਿ ਉਸਦੀ ਪਤਨੀ ਲਈ ਇੱਥੋਂ ਦੇ ਜੀਵਨ 'ਚ ਢਲਣ 'ਚ ਬਹੁਤ ਹੀ ਸਮਾਂ ਲੱਗਾ। ਇੱਥੇ ਟੈਲੀਫੋਨ ਦਾ ਨੈੱਟਵਰਕ ਨਾ ਹੋਣ ਕਾਰਨ ਉਸ ਨੂੰ ਪਹਾੜ ਦੀ ਸਿੱਖਰ ਦੇ ਕੰਡੇ ਉੱਤੇ ਜਾਣਾ ਪੈਂਦਾ ਸੀ ਜਿਸਦੇ ਨਾਲ ਉਹ ਆਪਣੀ ਮਾਂ ਨਾਲ ਗੱਲ ਕਰ ਸਕੇ। ਹੁਣ ਚੀਨ ਦੀ ਰਾਜਸੀ ਸਰਕਾਰ ਨੇ ਹਰ ਇਕ ਗਰੀਬ ਪਿੰਡ 'ਚ ਇਕ ਪੂਰਵਸਕੂਲੀ ਸਥਾਪਤ ਕਰਨ ਦੀ ਨੀਤੀ ਸ਼ੁਰੂ ਕੀਤੀ। ਇਸ ਪਤੀ-ਪਤਨੀ ਨੇ ਬੱਚਿਆਂ ਲਈ ਇਕ ਪ੍ਰੀ ਸਕੂਲ ਘਰ 'ਚ ਸਥਾਪਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਦੋਂ ਇਹ ਖੋਲ੍ਹਿਆ ਗਿਆ, ਤਾਂ ਉੱਥੇ ਸਿਰਫ ਕੁਝ ਹੀ ਵਿਦਿਆਰਥੀ ਸਨ। ਜੀਬਾ ਨੇ ਪਿੰਡ ਦੇ ਬੱਚਿਆਂ ਨੂੰ ਆਪਣੇ ਸਕੂਲ 'ਚ ਭੇਜਣ ਲਈ ਉਸ ਪਿੰਡ ਦੇ ਸਾਰੇ ਘਰਾਂ ਦਾ ਦੌਰਾ ਕਰ ਕੇ ਇਕ ਇਕ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਮਨਾਇਆ। ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਇਸ ਸਮੇਂ 30 ਸਕੂਲੀ ਬੱਚੇ ਬਾਲਵਾੜੀ 'ਚ ਪੜ੍ਹਾਈ ਕਰ ਰਹੇ ਹਨ। ਜੀਬਾ ਨੇ ਦੱਸਿਆ ਕਿ ਇੱਥੇ ਪੜ੍ਹਾਉਣਾ ਸ਼ੁਰੁਆਤ 'ਚ ਇਕ ਸਿਰਦਰਦ ਵੀ ਸੀ ਕਿਉਂਕਿ ਇੱਥੇ ਦੇ ਬੱਚੇ ਮੰਦਾਰਿਨ ਭਾਸ਼ਾ ਨਹੀਂ ਸਮਝਦੇ ਸਨ। ਜਿਸ ਦੇ ਕਾਰਨ ਉਨ੍ਹਾਂ ਨੂੰ ਬੱਚਿਆਂ ਨਾਲ ਗੱਲ ਕਰਨ 'ਚ ਬਹੁਤ ਪਰੇਸ਼ਾਨੀ ਹੁੰਦੀ ਸੀ ਪਰ ਹੁਣ ਬੱਚੇ ਮੰਦਾਰਿਨ ਭਾਸ਼ਾ 'ਚ ਬੋਲਣਾ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਨਾਲ ਉਹ ਬਾਹਰ ਜਾ ਕੇ ਪੜ੍ਹਨ ਲਾਇਕ ਹੋ ਗਏ ਹੈ।


Related News