28 ਸਾਲਾ ਵਿਅਕਤੀ ''ਤੇ ਆਪਣੀ ਭਤੀਜੀ ਦਾ ਕਤਲ ਕਰਨ ਦਾ ਲੱਗਿਆ ਦੋਸ਼

08/17/2017 6:04:51 PM

ਨਿਊ ਸਾਊਥ ਵੇਲਜ਼— ਸਾਬਕਾ ਆਈ. ਟੀ. ਕਰਮਚਾਰੀ ਡੈਰੇਕ ਬੇਰੇਟ (28) ਨੇ ਇਹ ਗੱਲ ਮੰਨੀ ਹੈ ਕਿ ਉਸ ਨੇ ਆਪਣੀ ਭਤੀਜੀ 'ਤੇ ਅਸ਼ਲੀਲ ਹਮਲਾ ਕੀਤਾ ਅਤੇ ਉਸ ਦੀ ਹੱਤਿਆ ਕਰ ਉਸ ਦੀ ਬੌਡੀ ਨੂੰ ਨਿਊ ਸਾਊਥ ਵੇਲਜ਼ ਬਲੌਹੋਲ ਵਿਚ ਸੁੱਟ ਦਿੱਤਾ। ਡੈਰੇਕ ਨੂੰ ਇਸ ਮਾਮਲੇ ਵਿਚ ਅਕਤੂਬਰ ਵਿਚ ਸੁਪਰੀਮ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇਗਾ।
ਪੁਲਸ ਨੇ ਡੇਰੇਕ ਨੂੰ ਦੋਸ਼ ਲਗਾਏ ਹਨ ਕਿ ਉਸ ਨੇ ਅਪ੍ਰੈਲ 2016 ਵਿਚ ਚੀਨੀ ਯੂਨੀਵਰਸਿਟੀ ਦੀ ਵਿਦਿਆਰਥੀ ਮੈਂਗਮੀ ਲੈਂਗ (25) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮੈਂਗਮੀ ਦੀ ਬੌਡੀ ਸੂਬੇ ਦੇ ਸੈਂਟਰਲ ਕੋਸਟ ਸਨੈਪਰ ਪੁਆਇੰਟ 'ਤੇ ਬਲੌਹੋਲ ਅੰਦਰ ਬਿਨਾ ਕੱਪੜਿਆਂ ਦੇ ਤੈਰਦੀ ਹੋਈ ਮਿਲੀ।
ਬੁੱਧਵਾਰ ਨੂੰ ਬੁਰਵੁੱਡ ਦੀ ਸਥਾਨਕ ਅਦਾਲਤ ਨੇ ਵੀ ਉਸ ਨੂੰ ਦੋਸ਼ੀ ਠਹਿਰਾਇਆ। ਬੇਰੇਟ ਦੇ ਕੇਸ ਦੀ ਸੁਣਵਾਈ ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ 6 ਅਕਤਬੂਰ ਨੂੰ ਕਰੇਗੀ।
ਆਪਣੀ ਹੱਤਿਆ ਤੋਂ ਪਹਿਲਾਂ ਮੈਂਗਮੀ ਆਪਣੇ ਚਾਚਾ ਬੈਰੇਟ ਅਤੇ ਚਾਚੀ (48) ਨਾਲ ਕੈਂਪੇਸੀ ਦੇ ਦੱੱਖਣੀ-ਪੱਛਮੀ ਸਿਡਨੀ ਉਪਨਗਰ ਵਿਚ ਰਹਿੰਦੀ ਸੀ। 
ਪਹਿਲਾਂ ਪੁਲਸ ਨੇ ਬੈਰੇਟ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਕੈਂਪੇਸੀ ਵਿਚ 40 ਤੋਂ ਜ਼ਿਆਦਾ ਵਾਰੀ ਲੈਂਗ ਨੂੰ ਚਾਕੂ ਮਾਰਿਆ, ਜਦੋਂ ਉਸ ਦੀ ਪਤਨੀ ਘਰ ਵਿਚ ਨਹੀਂ ਸੀ। ਇਹ ਹਾਦਸਾ ਸ਼ਾਇਦ 21 ਅਪ੍ਰੈਲ ਵੀਰਵਾਰ ਨੂੰ ਸ਼ਾਮ ਦੇ 4:45 ਵਜੇ ਜਾਂ 24 ਅਪ੍ਰੈਲ ਸਵੇਰੇ 10:30 ਵਜੇ ਵਾਪਰਿਆ ਹੋਵੇਗਾ।
ਫੋਨ ਅਤੇ ਸੋਸ਼ਲ ਅਕਾਊਂਟ ਬੰਦ ਹੋਣ ਤੋਂ ਪਹਿਲਾਂ ਲੈਂਗ ਆਪਣੇ ਦੋਸਤਾਂ ਨਾਲ ਸੰਪਰਕ ਵਿਚ ਸੀ। ਲੈਂਗ ਨੂੰ ਵੀਰਵਾਰ ਨੂੰ ਘਰ ਜਾਣ ਵਾਲੀ ਗੱਡੀ ਵਿਚ ਬੈਠਦੇ ਹੋਏ ਦੇਖਿਆ ਗਿਆ ਸੀ। ਤਿੰਨ ਦਿਨ ਬਾਅਦ ਇਕ ਸੈਲਾਨੀ ਨੇ ਬਲੌਹੋਲ ਵਿਚ ਉਸ ਦੀ ਬੌਡੀ ਦੀ ਪਛਾਣ ਕੀਤੀ, ਜੋ ਕਿ ਕੈਂਪਸ ਦੇ ਉੱਤਰ ਤੋਂ 100 ਕਿਲੋਮੀਟਰ ਤੋਂ ਵੀ ਜ਼ਿਆਦਾ ਦੀ ਦੂਰੀ 'ਤੇ ਹੈ। ਲੈਂਗ ਦੀ ਵਿਧਵਾ ਮਾਂ ਆਪਣੀ ਬੇਟੀ ਦੀ ਬੌਡੀ ਮਿਲ ਜਾਣ 'ਤੇ ਆਸਟ੍ਰੇਲੀਆ ਪਹੁੰਚ ਗਈ ਸੀ।  


Related News