ਮਿਸਰ ''ਚ ਉਤੇਜਨਾ ਭੜਕਾਉਣ ਦੇ ਦੋਸ਼ ''ਚ ਪੋਪ ਸਟਾਰ ਨੂੰ ਜੇਲ

12/13/2017 5:00:19 AM

ਕਾਇਰੋ— ਮਿਸਰ ਦੀ ਇਕ ਅਦਾਲਤ ਨੇ ਇਕ ਪੋਪ ਸਟਾਰ ਨੂੰ 2 ਸਾਲ ਲਈ ਜੇਲ ਭੇਜ ਦਿੱਤਾ ਹੈ। ਇਹ ਗਾਇਕਾ ਇਕ ਮਿਊਜ਼ਿਕ ਵੀਡੀਓ 'ਚ ਇਨਰਵਿਅਰ ਪਹਿਨੇ ਹੋਏ ਤੇ ਕੇਲਾ ਖਾਂਦੇ ਹੋਏ ਦਿਖਾਈ ਦਿੱਤੀ ਸੀ। 25 ਸਾਲ ਦੀ ਸ਼ਾਇਮਾ ਅਹਿਮਦ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਦੋਸ਼ ਸੀ ਕਿ ਉਸ ਦਾ ਮਿਊਜ਼ਿਕ ਵੀਡੀਓ ਅਸ਼ਲੀਲ ਹੈ ਤੇ ਉਤੇਜਨਾ ਭੜਕਾਉਣ ਵਾਲਾ ਹੈ।
ਸਥਾਨਕ ਮੀਡੀਆ ਮੁਤਾਬਕ ਮੰਗਲਵਾਰ ਨੂੰ ਸ਼ਾਇਮਾ ਨੂੰ ਅਸ਼ਲੀਲ ਵੀਡੀਓ ਬਣਾਉਣ ਦਾ ਦੋਸ਼ੀ ਪਾਇਆ ਗਿਆ। ਕੋਰਟ ਨੇ ਇਸ ਵੀਡੀਓ ਦੇ ਡਾਇਰੈਕਟਰ ਨੂੰ ਵੀ 2 ਸਾਲ ਲਈ ਜੇਲ ਭੇਜਣ ਦਾ ਆਦੇਸ਼ ਦਿੱਤਾ। ਹਾਲਾਂਕਿ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਸ਼ਾਇਮਾ ਮੁਆਫੀ ਮੰਗ ਚੁੱਕੀ ਸੀ। ਉਸ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ, ''ਮੈਂ ਕਦੀਂ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ ਤੇ ਮੈਨੂੰ ਲੋਕਾਂ ਦੇ ਅਜਿਹੇ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ।''
ਸ਼ਾਇਮਾ ਅਹਿਮਦ ਆਪਣੇ ਮਿਊਜ਼ਿਕ ਵੀਡੀਓ 'ਚ ਫਲ ਖਾਂਦੀ ਨਜ਼ਰ ਆਈ ਸੀ। ਇਸ ਵੀਡੀਓ 'ਚ ਉਸ ਨੂੰ ਇਕ ਕਲਾਸ ਨੂੰ ਪੜ੍ਹਾਉਂਦੇ ਹੋਏ ਵੀ ਦਿਖਾਇਆ ਗਿਆ ਸੀ। ਮਿਸਰ ਦੀ ਜਨਤਾ ਤੇ ਸਰਕਾਰ ਨੂੰ ਸ਼ਾਇਮਾ ਦੇ ਫਲ ਖਾਣ ਦਾ ਤਰੀਕਾ ਅਸ਼ਲੀਲ ਤੇ ਸਮਾਜ ਲਈ ਹਾਨੀਕਾਰਕ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਕੀਤੇ ਪ੍ਰਫਾਰਮ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ।


Related News