''ਹੀਰੋ'' ਬਣਿਆ ਟ੍ਰੈਫਿਕ ਪੁਲਸ ਕਰਮਚਾਰੀ, ਸੜਕ ''ਤੇ ਦੌੜਦੇ ਬੱਚੇ ਦੀ ਇੰਝ ਬਚਾਈ ਜਾਨ (ਦੇਖੋ ਵੀਡੀਓ)

06/24/2017 5:17:39 PM

ਬੀਜਿੰਗ— ਬੱਚੇ ਤਾਂ ਸ਼ਰਾਰਤੀ ਹੁੰਦੇ ਹੀ ਹਨ ਪਰ ਉਨ੍ਹਾਂ ਨੂੰ ਕੰਟਰੋਲ 'ਚ ਰੱਖਣਾ ਮਾਂ-ਬਾਪ ਦੀ ਜ਼ਿੰਮੇਵਾਰੀ ਹੈ। ਜੇਕਰ ਬੱਚਿਆਂ ਦੀ ਸੰਭਾਲ 'ਚ ਅਸੀਂ ਜ਼ਰਾ ਜਿੰਨੀ ਵੀ ਅਣਗਿਹਲੀ ਵਰਤਦੇ ਹਾਂ ਤਾਂ ਇਸ ਦਾ ਅੰਜ਼ਾਮ ਬੁਰਾ ਵੀ ਹੋ ਸਕਦਾ ਹੈ। ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਕੁਝ ਪਲਾਂ ਲਈ ਤੁਸੀਂ ਹੈਰਾਨੀ ਜ਼ਾਹਰ ਕਰੋਗੇ। ਦਰਅਸਲ ਚੀਨ 'ਚ ਇਕ ਬੱਚਾ ਅਚਾਨਕ ਸੜਕ 'ਤੇ ਦੌੜ ਲੱਗਾ ਅਤੇ ਟ੍ਰੈਫਿਕ ਪੁਲਸ ਵਾਲੇ ਨੇ ਬੱਚੇ ਦੀ ਜਾਨ ਬਚਾਉਣ ਲਈ ਖੁਦ ਦੀ ਜਾਨ ਖਤਰੇ 'ਚ ਪਾ ਦਿੱਤੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋਏ ਕਿ ਸੜਕ ਦੇ ਕਿਨਾਰੇ ਕੁਝ ਟ੍ਰੈਫਿਕ ਪੁਲਸ ਵਾਲੇ ਆਪਣੀ ਡਿਊਟੀ ਕਰ ਰਹੇ ਹਨ। ਇਸ ਦੌਰਾਨ ਸੜਕ ਦੇ ਵਿਚਾਲੇ ਇਕ ਮਹਿਲਾ ਦੋ-ਪਹੀਆ ਵਾਹਨ 'ਤੇ ਆਉਂਦੀ ਹੈ ਅਤੇ ਸਿੰਗਨਲ 'ਤੇ ਆ ਕੇ ਰੁੱਕ ਜਾਂਦੀ ਹੈ। ਮਹਿਲਾ ਨਾਲ ਇਕ ਛੋਟਾ ਬੱਚਾ ਵੀ ਹੈ। ਜਿਵੇਂ ਹੀ ਉਹ ਆਪਣੇ ਵਾਹਨ ਨੂੰ ਖੜ੍ਹਾ ਕਰਦੀ ਹੈ ਤਾਂ ਅੱਗੇ ਖੜ੍ਹਾ ਬੱਚਾ ਉਤਰ ਕੇ ਸੜਕ 'ਤੇ ਆ ਜਾਂਦਾ ਹੈ। ਮਹਿਲਾ ਆਪਣੇ ਵਾਹਨ ਨੂੰ ਸਟੈਂਡ 'ਤੇ ਲਗਾਉਣ ਲੱਗਦੀ ਹੈ। ਇੰਨੇ ਵਿਚ ਬੱਚਾ ਸੜਕ ਦੇ ਦੂਜੇ ਪਾਸੇ ਦੌੜਨ ਲੱਗਦਾ ਹੈ। ਇਸ ਦੌਰਾਨ ਇਕ ਪੁਲਸ ਵਾਲੇ ਦੀ ਨਜ਼ਰ ਬੱਚੇ 'ਤੇ ਪੈਂਦੀ ਹੈ ਅਤੇ ਉਹ ਬਿਨਾਂ ਸਮਾਂ ਗਵਾਏ ਉਸ ਬੱਚੇ ਨੂੰ ਬਚਾਉਣ ਲਈ ਦੌੜਦਾ ਹੈ। ਪੁਲਸ ਵਾਲੇ ਨੂੰ ਇਹ ਵੀ ਚਿੰਤਾ ਨਹੀਂ ਹੈ ਕਿ ਉਸ ਦੀ ਜਾਨ ਖਤਰੇ 'ਚ ਪੈ ਸਕਦੀ ਹੈ। ਉਹ ਬੱਚੇ ਨੂੰ ਕਾਰ ਹੇਠਾਂ ਆਉਣ ਤੋਂ ਬਚਾ ਲੈਂਦਾ ਹੈ ਅਤੇ ਉਸ ਦੀ ਮਾਂ ਨੂੰ ਸੌਂਪ ਦਿੰਦਾ ਹੈ।


ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਸ ਬੱਚੇ ਦੀ ਮਾਂ ਦੀ ਬੇਵਕੂਫੀ 'ਤੇ ਵੀ ਗੁੱਸਾ ਆਇਆ। ਯੂਜ਼ਰਸ ਮੁਤਾਬਕ ਬੱਚੇ ਨੂੰ ਦੌੜਦਾ ਦੇਖਣ ਤੋਂ ਬਾਅਦ ਉਹ ਗੱਡੀ ਨੂੰ ਸੁੱਟ ਕੇ ਦੌੜਨ ਦੀ ਬਜਾਏ ਸਟੈਂਡ 'ਤੇ ਲਾ ਰਹੀ ਸੀ। ਜੇਕਰ ਟ੍ਰੈਫਿਕ ਪੁਲਸ ਵਾਲੇ ਨੇ ਇਕ ਪਲ ਦੀ ਵੀ ਦੇਰੀ ਕੀਤੀ ਹੁੰਦੀ ਤਾਂ ਬੱਚਾ ਕਾਰ ਹੇਠਾਂ ਆ ਸਕਦਾ ਸੀ।


Related News