ਕਾਰ ਸਮੇਤ ਨਦੀ ''ਚ ਡਿੱਗੀ ਔਰਤ, ਪੁਲਸ ਅਧਿਕਾਰੀਆਂ ਨੇ ਜਾਨ ''ਤੇ ਖੇਡ ਕੇ ਬਚਾਈ ਜਾਨ

10/15/2017 1:09:33 PM

ਸਿਡਨੀ (ਭਾਸ਼ਾ)— ਦੱਖਣੀ-ਪੱਛਮੀ ਸਿਡਨੀ 'ਚ ਇਕ ਔਰਤ ਨਾਲ ਭਿਆਨਕ ਹਾਦਸਾ ਵਾਪਰ ਗਿਆ। ਦਰਅਸਲ ਔਰਤ ਕਾਰ ਡਰਾਈਵ ਕਰ ਰਹੀ ਅਤੇ ਉਹ ਕਾਰ ਸਮੇਤ ਸਿਡਨੀ ਦੇ ਜੌਰਜਸ ਨਦੀ 'ਚ ਡਿੱਗ ਗਈ। ਇਹ ਹਾਦਸਾ ਦੁਪਹਿਰ ਦੇ ਸਮੇਂ ਵਾਪਰਿਆ। ਪੁਲਸ ਅਤੇ ਬਚਾਅ ਕਰਮਚਾਰੀਆਂ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਬਚਾਇਆ ਅਤੇ ਮੌਕੇ 'ਤੇ ਮੌਜੂਦ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਉਸ ਦਾ ਇਲਾਜ ਕੀਤਾ ਗਿਆ। ਜਿਸ ਤੋਂ ਉਸ ਨੂੰ ਬੈਕਸਟਾਊਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਨੂੰ ਸ਼ੱਕ ਹੈ ਕਿ ਔਰਤ ਘਰੇਲੂ ਹਿੰਸਾ ਦੀ ਸ਼ਿਕਾਰ ਸੀ, ਜਿਸ ਤੋਂ ਬਾਅਦ ਉਸ ਨੇ ਨਸ਼ੇ ਦੀ ਵਰਤੋਂ ਕੀਤੀ। ਨਸ਼ੇ ਦੀ ਹਾਲਤ 'ਚ ਉਹ ਕਾਰ ਚਲਾਉਣ ਲੱਗ ਪਈ ਅਤੇ ਨਦੀ 'ਚ ਜਾ ਡਿੱਗੀ।

PunjabKesari
ਕਾਰ ਪਾਣੀ 'ਚ ਡੁੱਬ ਗਈ। ਪੁਲਸ ਅਧਿਕਾਰੀਆਂ ਨੇ ਪਾਣੀ 'ਚ ਛਾਲ ਮਾਰ ਦਿੱਤੀ ਅਤੇ ਡੁੱਬਦੀ ਕਾਰ ਦੀ ਖਿੜਕੀ ਖੋਲ੍ਹ ਕੇ ਉਸ 'ਚ ਫਸੀ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ। ਮੋਬਾਈਲ ਫੋਨ 'ਤੇ ਬਣਾਈ ਗਈ ਵੀਡੀਓ ਅਤੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਦੇਖਿਆ ਗਿਆ ਕਿ ਪੁਲਸ ਅਧਿਕਾਰੀਆਂ ਨੇ ਆਪਣੀ ਜਾਨ 'ਤੇ ਖੇਡ ਕੇ ਡੁੱਬਦੀ ਕਾਰ 'ਚੋਂ ਔਰਤ ਨੂੰ ਬਾਹਰ ਕੱਢਿਆ। ਇਕ ਪੁਲਸ ਅਧਿਕਾਰੀਆਂ ਦਾ ਬੈਕਸਟਾਊਨ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਔਰਤ ਨੂੰ ਬਚਾਉਂਦਿਆਂ ਉਸ ਦੀ ਗੁੱਟ 'ਤੇ ਸੱਟ ਲੱਗ ਗਈ।


Related News