ਸਿਡਨੀ ''ਚ 4 ਦਿਨਾਂ ਤੋਂ ਲਾਪਤਾ ਹੈ 12 ਸਾਲ ਦੀ ਲੜਕੀ, ਭਾਲ ''ਚ ਜੁਟੀ ਪੁਲਸ

06/22/2017 5:01:58 PM

ਸਿਡਨੀ— ਸਿਡਨੀ ਦੇ ਰੈੱਡਫਰਨ 'ਚ ਇਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਸ ਉਸ ਦੀ ਭਾਲ 'ਚ ਜੁਟੀ ਹੋਈ ਹੈ। ਪੁਲਸ ਨੇ ਦੱਸਿਆ ਕਿ ਵੈਲ ਵੇਲਡੇਨ ਨਾਂ ਦੀ ਇਸ ਲੜਕੀ ਨੂੰ ਆਖਰੀ ਵਾਰ ਐਤਵਾਰ 18 ਜੂਨ ਨੂੰ 3 ਵਜੇ ਦੇ ਕਰੀਬ ਰੈੱਡਫਰਨ ਦੇ ਹੈਰਿਸ ਪਾਰਕ ਤੋਂ ਟਰੇਨ 'ਚ ਬੈਠਿਆ ਦੇਖਿਆ ਗਿਆ ਸੀ। ਪੁਲਸ ਨੇ ਕਿਹਾ ਕਿ ਲੜਕੀ ਹੈਰਿਸ ਪਾਰਕ ਗਈ ਸੀ ਅਤੇ ਟਰੇਨ 'ਚ ਬੈਠ ਕੇ ਘਰ ਆ ਰਹੀ ਸੀ ਪਰ ਉਸ ਤੋਂ ਬਾਅਦ ਉਹ ਲਾਪਤਾ ਹੈ।
ਪੁਲਸ ਨੇ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਹ ਪਤਲੀ ਹੈ ਅਤੇ ਉਸ ਦਾ ਰੰਗ ਗੋਰਾ ਹੈ। ਉਸ ਨੂੰ ਜਦੋਂ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਨੇ ਨੀਲੇ ਰੰਗ ਦੀ ਜੀਨਸ ਅਤੇ ਗਰੇਅ ਜੈਕਟ ਪਹਿਨੀ ਹੋਈ ਸੀ ਅਤੇ ਪਿੱਠ 'ਤੇ ਇਕ ਬੈਗ ਟੰਗਿਆ ਹੋਇਆ ਸੀ। ਪੁਲਸ ਨੇ ਇਸ ਦੇ ਨਾਲ ਹੀ ਕਿਹਾ ਕਿ ਜਿਸ ਕਿਸੇ ਨੂੰ ਵੀ ਇਸ ਲੜਕੀ ਦੀ ਜਾਣਕਾਰੀ ਮਿਲੇ ਉਹ ਉਨ੍ਹਾਂ ਨਾਲ ਸੰਪਰਕ ਕਾਇਮ ਕਰਨ।


Related News