ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੈਬਨਿਟ ਵਿਸਥਾਰ ''ਚ ਪੰਜ ਵਿਸ਼ੇਸ਼ ਸਹਾਇਕਾਂ ਨੂੰ ਕੀਤਾ ਨਿਯੁਕਤ

08/16/2017 4:50:11 AM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਆਪਣੀ ਪਹਿਲਾਂ ਤੋਂ ਵੱਡੀ ਕੈਬਨਿਟ ਦਾ ਹੋਰ ਵਿਸਥਾਰ ਕਰਦੇ ਹੋਏ ਪੰਜ ਵਿਸ਼ੇਸ਼ ਸਹਾਇਕਾਂ ਨੂੰ ਨਿਯੁਕਤ ਕੀਤਾ ਹੈ। ਇਕ ਸਰਕਾਰੀ ਬਿਆਨ ਮੁਤਾਬਕ, ਨਵੇਂ ਸਹਾਇਕਾਂ 'ਚ ਬੈਰਿਸਟਰ ਜ਼ਫਰਉੱਲਾਹ ਖਾਨ, ਮੁਸਾਦਿਕ ਮਲਿਕ, ਮੁਫਤਾਹ ਇਸਮਾਇਲ, ਆਫਿਸ ਕਿਰਮਾਨੀ ਅਤੇ ਖਵਾਜਾ ਜ਼ਾਹੀਰ ਸ਼ਾਮਲ ਹੈ। ਨਵੇਂ ਵਿਸਥਾਰ ਨਾਲ ਹੀ ਅੱਬਾਸੀ ਦੀ ਕੈਬਨਿਟ 'ਚ ਮੈਂਬਰਾਂ ਦੀ ਗਿਣਤੀ 57 ਪਹੁੰਚ ਗਈ ਹੈ, ਜਿਸ 'ਚ ਮੰਤਰੀ, ਸੂਬਾ ਮੰਤਰੀ, ਸਲਾਹਕਾਰ ਅਤੇ ਵਿਸ਼ੇਸ਼ ਸਹਾਇਕ ਸ਼ਾਮਲ ਹਨ।


Related News