ਖੁਸ਼ੀ ਨਾਲ ਝੂਮਦੇ ਹੋਏ ''ਪਰਾਈਡ ਪਰੇਡ'' ''ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਟਰੂਡੋ, ਕਿਹਾ- ''ਪਿਆਰ, ਪਿਆਰ ਹੁੰਦੈ'' (ਤਸਵੀਰਾਂ)

06/26/2017 12:00:09 PM

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੇਗੋਇਰ ਸਮੇਤ ਟੋਰਾਂਟੋ ਵਿਚ ਦੂਜੀ ਸਾਲਾਨਾ ਪਰਾਈਡ ਪਰੇਡ ਵਿਚ ਸ਼ਾਮਲ ਹੋਏ। ਉਨ੍ਹਾਂ ਦੇ ਹੱਥਾਂ ਵਿਚ ਸੱਤਰੰਗੀ ਝੰਡਾ ਫੜਿਆ ਹੋਇਆ ਸੀ, ਜੋ ਲੈਸਬੀਅਨ, ਗੇਅ, ਬਾਈਸੈਕਸ਼ੁਅਲ ਅਤੇ ਟਰਾਂਸਜੈਂਡਰ (ਐੱਲ. ਜੀ. ਬੀ. ਟੀ.) ਭਾਈਚਾਰੇ ਦਾ ਪ੍ਰਤੀਕ ਹੈ। ਇਸ ਮੌਕੇ ਟਰੂਡੋ ਨੇ ਕਿਹਾ ਕਿ 'ਪਿਆਰ, ਪਿਆਰ ਹੁੰਦਾ ਹੈ।' ਉਨ੍ਹਾਂ ਦੇ ਨਾਲ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਵੀ ਇਸ ਪਰੇਡ ਵਿਚ ਸ਼ਾਮਲ ਹੋਈ। ਟਰੂਡੋ ਨੇ ਗੁਲਾਈ ਸ਼ਰਟ ਪਹਿਨ ਹੋਈ ਸੀ ਅਤੇ ਗੱਲਾਂ 'ਤੇ ਸੱਤਰੰਗੀ ਟੈਟੂ ਬਣਾਇਆ ਸੀ। ਉਨ੍ਹਾਂ ਨੇ ਸੜਕ ਦੇ ਦੋਹਾਂ ਪਾਸਿਆਂ 'ਤੇ ਖੜ੍ਹੇ ਲੋਕਾਂ ਵੱਲ ਹੱਥ ਹਿਲਾਇਆ। ਲੋਕ ਟਰੂਡੋ ਨੂੰ ਦੇਖ ਕੇ 'ਹੈਪੀ ਪਰਾਈਡ' ਕਹਿ ਰਹੇ ਸਨ। ਪਰੇਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਹਰੇਕ ਦੀ ਵੱਖਰੀ ਪਛਾਣ ਦਾ ਜਸ਼ਨ ਮਨਾ ਕੇ ਕੈਨੇਡਾ ਹੋਰ ਮਜ਼ਬੂਤ ਹੋ ਰਿਹਾ ਹੈ। 


Kulvinder Mahi

News Editor

Related News