ਅੰਗਰੇਜ਼ਾਂ ਦੀ ਜੇਲ੍ਹ ਸੰਭਾਲਦੀ ਹੈ ਭਾਰਤ ਦੀ ਪਿਯਾ ਸਿਨਹਾ

07/23/2017 5:45:19 PM

ਲੰਡਨ(ਇੰਟਰਵਿਊ)— ਮਰਦ ਕੈਦੀਆਂ ਦੀ ਜੇਲ੍ਹ ਚਲਾਉਣਾ ਕੋਈ ਸੋਖਾ ਕੰਮ ਨਹੀਂ ਹੈ। ਇਹ ਉਸ ਇਨਸਾਨ ਲਈ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਜੋ ਸਰਲ ਅਤੇ ਸ਼ਾਂਤ ਸੁਭਾਅ ਦਾ ਦਿਖਾਈ ਦਿੰਦਾ ਹੋਵੇ। ਪਰ ਭਾਰਤੀ ਮੂਲ ਦੀ ਪਿਯਾ ਸਿਨਹਾ ਇੰਗਲੈਂਡ ਵਿਚ ਅਜਿਹਾ ਹੀ ਕਰ ਰਹੀ ਹੈ। ਉਹ ਇੰਗਲੈਂਡ ਦੇ ਰਿਸਲੇ ਜ਼ਿਲ੍ਹਾ ਜੇਲ੍ਹ ਦੀ ਗਵਰਨਰ ਹੈ। ਉਨ੍ਹਾਂ ਨੂੰ ਗਵਰਨਰ ਬਣੇ ਕਰੀਬ ਇਕ ਸਾਲ ਪੂਰਾ ਹੋਣ ਵਾਲਾ ਹੈ।
5 ਫੁੱਚ 3 ਇੰਚ ਲੰਬੀ 44 ਸਾਲਾ ਜਿਯਾ ਨੂੰ ਦੇਖ ਅਕਸਰ ਲੋਕ ਹੈਰਾਨ ਰਹਿ ਜਾਂਦੇ ਹਨ। ਪਿਯਾ ਮੁਤਾਬਕ, ''ਲੋਕ ਅਕਸਰ ਉਸ ਨੂੰ ਕਹਿੰਦੇ ਹਨ ਇਕ ਜਿਸ ਤਰ੍ਹਾਂ ਦੀ ਤੁਹਾਡੀ ਲੁਕ ਹੈ ਉਸ ਤਰ੍ਹਾਂ ਦੇ ਤੁਸੀਂ ਹੋ ਨਹੀਂ।'' ਲੋਕਾ ਦੀ ਅਜਿਹੀ ਪ੍ਰਤੀਕਿਰਿਆ ਨੂੰ ਪਿਯਾ ਸਕਾਰਾਤਮਕ ਤੌਰ 'ਤੇ ਲੈਂਦੀ ਹੈ।
ਕਰੀਅਰ ਦੀ ਸ਼ੁਰੂਆਤ
ਕਰੀਬ 20 ਸਾਲ ਪਹਿਲਾਂ ਪਿਯਾ ਨੇ ਕੈਦੀਆਂ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਲੰਡਨ ਸਥਿਤ ਇਕ ਔਰਤ ਜੇਲ੍ਹ ਵਿਚ ਇਕ ਮਨੋਵਿਗਿਆਨੀ ਦੇ ਰੂਪ ਵਿਚ ਕੰਮ ਕਰਦੀ ਸੀ ਜੋ ਕੁਝ ਮਹੀਨਿਆਂ ਬਾਅਦ ਬੰਦ ਹੋ ਗਈ। ਇਸ ਮਗਰੋਂ ਉਸ ਨੇ ਕਈ ਮਰਦ ਅਤੇ ਔਰਤਾਂ ਦੀਆਂ ਜੇਲ੍ਹਾਂ ਵਿਚ ਕੰਮ ਕੀਤਾ। ਉਸ ਦੇ ਦੋਸਤਾਂ ਨੂੰ ਲੱਗਦਾ ਸੀ ਕਿ ਉਹ ਗਲਤ ਦਿਸ਼ਾ ਵਿਚ ਜਾ ਰਹੀ ਹੈ ਪਰ ਪਿਯਾ ਦਾ ਕਹਿਣਾ ਹੈ ਕਿ,''ਜੇਲ੍ਹ ਦਾ ਮਾਹੌਲ ਬਿਲਕੁਲ ਵੱਖਰਾ ਹੈ। ਕਦੇ-ਕਦੇ ਮੈਂ ਕੈਦੀਆਂ ਦੇ ਵਿਹਾਰ ਨਾਲ ਪਰੇਸ਼ਾਨ ਹੋ ਜਾਂਦੀ ਹਾਂ ਪਰ ਮੈਂ ਇਸ ਸਥਿਤੀ ਨੂੰ ਆਸਾਨੀ ਨਾਲ ਸੰਭਾਲ ਲੈਂਦੀ ਹਾਂ।''
ਉਸ ਮੁਤਾਬਕ,'' ਕਦੇ-ਕਦੇ ਕੈਦੀ ਧਮਕੀ ਵੀ ਦਿੰਦੇ ਹਨ ਪਰ ਇਹ ਸੁਣ ਮੈਨੂੰ ਡਰ ਨਹੀਂ ਲੱਗਦਾ। ਰਿਸਲੇ ਜੇਲ੍ਹ ਵਿਚ ਉਹ ਕੈਦੀ ਹਨ ਜੋ ਆਪਣੀ ਸਜ਼ਾ ਦੇ ਅਖੀਰੀ ਦਿਨ ਕੱਟ ਰਹੇ ਹੁੰਦੇ ਹਨ।
ਡਰਗਜ਼ ਦੀ ਤਸਕਰੀ ਨੂੰ ਰੋਕਿਆ
ਪਿਯਾ ਦੱਸਦੀ ਹੈ ਕਿ,'' ਜੇਲ ਅੰਦਰ ਡਰਗਜ਼ ਦਾ ਧੰਦਾ ਪਹਿਲਾਂ ਕਾਫੀ ਚੱਲਦਾ ਸੀ। ਬਹੁਤ ਹੀ ਚਾਲਾਕੀ ਨਾਲ ਨਸ਼ਾ ਕੈਦੀਆਂ ਤਕ ਪਹੁੰਚਾਇਆ ਜਾਂਦਾ ਸੀ। ਇਸ ਲਈ ਕਈ ਵਾਰੀ ਡ੍ਰੋਨ ਦੀ ਵਰਤੋਂ ਵੀ ਕੀਤੀ ਗਈ। ਪਰ ਸੁਰੱਖਿਆ ਕਰਮੀ ਇਨ੍ਹਾਂ ਡ੍ਰੋਨ ਨੂੰ ਫੜਨ ਵਿਚ ਕਾਮਯਾਬ ਰਹੇ ਹਨ। ਹੁਣ ਰਿਸਲੇ ਜੇਲ੍ਹ ਵਿਚ ਕਿਸੇ ਕੈਦੀ ਦੀ ਮੌਤ ਡਰਗਜ਼ ਲੈਣ ਨਾਲ ਨਹੀਂ ਹੁੰਦੀ।''
ਪਿਯਾ ਮੁਤਾਬਕ ਕੈਦੀਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਸਮਝਾਉਣ ਲਈ ਕੁਸ਼ਲ ਕਰਮੀਆਂ ਨੂੰ ਰੱਖਿਆ ਜਾਂਦਾ ਹੈ।


Related News