ਫੁਲਕਾਰੀ ਮੇਲਾ 2017 ''ਚ ਪੰਜਾਬਣਾ ਨੇ ਖੂਬ ਬੰਨਿਆ ਰੰਗ

06/17/2017 3:40:15 PM

ਮਿਲਾਨ/ਇਟਲੀ (ਸਾਬੀ ਚੀਨੀਆ)— ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਸੰਭਾਲੀ ਰੱਖਣ ਲਈ ਵਿਦੇਸ਼ਾਂ 'ਚੋ ਵੱਸਦੇ ਪੰਜਾਬੀਆਂ ਵਲੋਂ ਸਮੇਂ-ਸਮੇਂ 'ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਨਾਲ ਲੱਗਦੇ ਕਸਬਾ ਕਸਤੇਨੇਦੋਲੋ ਵਿਖੇ 5 ਫੁਲਕਾਰੀ ਮੇਲਾ 2017 ਕਰਵਾਇਆ ਗਿਆ, ਜਿਸ 'ਚ ਪੰਜਾਬਣ ਮੁਟਿਆਰਾਂ ਨੇ ਗਿੱਧੇ ਭੰਗੜੇ ਦੀ ਪੇਸ਼ਕਾਰੀ ਦਿੰਦਿਆਂ ਅੰਬਰ ਨੱਚਣ ਲਾ ਦਿੱਤਾ।ਮੇਲੇ ਦੀ ਮੁੱਖ ਪ੍ਰਬੰਧਕ ਸ਼੍ਰੀਮਤੀ ਰੀਨਾ ਸ਼ਰਮਾ, ਪਿੰਕੀ ਮੁਲਤਾਨੀ, ਪਰਮਜੀਤ ਕੌਰ, ਅੱਕੀ ਕੌਰ, ਗੀਤੂ ਅਰੋੜਾ, ਰਘਵੀਰ ਜੁਟਾਣਾ, ਨਿਰਮਲ ਕੌਰ ਤੇ ਸਾਥਣਾ ਦੇ ਉਪਰਾਲੇ ਸਦਕਾ ਕਰਵਾਇਆ ਸੱਭਿਆਚਾਰਕ ਮੇਲਾ ਲੋਕ ਦਿਲਾਂ 'ਤੇ ਛਾਪ ਛੱਡ ਗਿਆ। ਮੇਨ ਸਪਾਂਸਰ ਸ੍ਰੀ ਅਨਿਲ ਕੁਮਾਰ ਸ਼ਰਮਾ ਵਲੋਂ ਆਏ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਆਪਣੇ ਪਿਛੋਕੜ ਨਾਲ ਜੁੜੇ ਰਹਿਣ ਲਈ ਸੱਭਿਆਚਾਰਕ ਮੇਲਿਆਂ ਦਾ ਆਯੋਜਨ ਬਹੁਤ ਜਰੂਰੀ ਹੈ।ਇਸ ਮੌਕੇ ਅਜੇ ਭੰਗੜਾ ਗਰੁੱਪ, ਫੁਲਕਾਰੀ ਗਿੱਧਾ ਗਰੁੱਪ, ਇੰਡੀਅਨ ਕਲਚਰ ਗਰੁੱਪਾਂ ਸਮੇਤ ਕਈ ਅਦਾਕਾਰਾਂ ਵਲੋਂ ਆਪਣੀ ਕਲਾ ਦੇ ਜੌਹਰ ਵਿਖਾਉਂਦਿਆਂ ਇਸ ਸੱਭਿਆਚਾਰਕ ਮੇਲੇ ਨੂੰ ਯਾਦਗਾਰੀ ਬਣਾਇਆ। ਇਸ ਮੌਕੇ ਦਸਤਾਰ ਕੋਚ ਮਨਦੀਪ ਸੈਣੀ ਨੂੰ ਸੋਨੇ ਦੀ ਮੁੰਦੀ ਨਾਲ ਸਨਮਾਨਤ ਕਰਕੇ ਮਾਣ ਨਿਵਾਜਿਆ ਗਿਆ।


Related News