ਲੰਡਨ ਦੇ ਹੀਥਰੋ ਏਅਰਪੋਰਟ ’ਤੇ ਉਡਾਣਾਂ ਰੱਦ ਹੋਣ ਕਾਰਨ ਵੱਡੀ ਗਿਣਤੀ ’ਚ ਯਾਤਰੀ ਫਸੇ (ਤਸਵੀਰਾਂ)

12/11/2017 3:31:40 PM

ਲੰਡਨ (ਏਜੰਸੀ)- ਬ੍ਰਿਟੇਨ ਵਿਚ ਭਾਰੀ ਬਰਫਬਾਰੀ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੜਕਾਂ, ਟ੍ਰੇਨਾਂ ਅਤੇ ਜਹਾਜ਼ ਵੀ ਇਸ ਦੀ ਮਾਰ ਹੇਠ ਹਨ। ਸੜਕਾਂ ’ਤੇ ਜਿਵੇਂ ਕਿਸੇ ਨੇ ਚਿੱਟਾ ਕੰਬਲ ਹੀ ਵਿਛਾ ਦਿੱਤਾ ਗਿਆ ਹੈ। ਬ੍ਰਿਟੇਨ ਦੀਆਂ ਕਈ ਮੁੱਖ ਸੜਕਾਂ ’ਤੇ ਪਈ ਬਰਫਬਾਰੀ ਕਾਰਨ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਪਈ ਹੈ। ਇਸ ਦੇ ਨਾਲ-ਨਾਲ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਕ੍ਰਿਸਮਸ ਮਹੀਨਾ ਹੋਣ ਕਾਰਨ ਲੋਕ ਛੁੱਟੀਆਂ ਬਿਤਾਉਣ ਲਈ ਛੁੱਟੀਆਂ ਮਨਾਉਣ ਜਾਣਾ ਚਾਹੁੰਦੇ ਸਨ ਪਰ ਬਰਫਬਾਰੀ ਕਾਰਨ ਮੌਜੂਦਾ ਰੌਸ਼ਨੀ ਵਿਚ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਯਾਤਰੀ ਏਅਰਪੋਰਟ ’ਤੇ ਹੀ ਫਸੇ ਹੋਏ ਹਨ। ਏਵੀਏਸ਼ਨ ਵਿਭਾਗ ਵਲੋਂ ਕਲੀਅਰੈਂਸ ਮਿਲੇ ਬਗੈਰ ਜਹਾਜ਼ ਉਡਾਣ ਨਹੀਂ ਭਰ ਸਕਦੇ। 
ਬੀਤੀ ਰਾਤ ਪੁਲਸ ਨੇ ਦੱਸਿਆ ਕਿ ਬ੍ਰਿਟਿਸ਼ ਏਅਰਵੇਜ਼ ਦੀਆਂ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ, ਜਦੋਂ ਕਿ ਕੁਝ ਕਾਫੀ ਦੇਰੀ ਨਾਲ ਉਡਾਣ ਭਰਨਗੀਆਂ। ਇਕ ਯਾਤਰੀ ਨੇ ਦੱਸਿਆ ਕਿ ਹੀਥਰੋ ਏਅਰਪੋਰਟ ’ਤੇ ਕਿਵੇਂ ਹਥਿਆਰਬੰਦ ਅਫਸਰ ਐਤਵਾਰ ਰਾਤ ਨੂੰ ਕਰੀਬ 11.30 ਵਜੇ ਵਪਾਰਕ ਲਾਊਂਜ ’ਚ ਆਏ। ਏਅਰਲਾਈਨ ਨੇ ਦੱਸਿਆ ਕਿ ਏਅਰਪੋਰਟ ’ਤੇ ਸਥਿਤੀ ਨੂੰ ਕੰਟਰੋਲ ਵਿਚ ਰੱਖਣ ਲਈ ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਪਰ ਬਾਅਦ ਵਿਚ ਏਅਰਪੋਰਟ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੋਈ ਗਲਤ ਫਹਿਮੀ ਹੈ ਅਤੇ ਪੁਲਸ ਨੂੰ ਯਾਤਰੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਇਹ ਬਹੁਤ ਵੱਡੀ ਸਮੱਸਿਆ ਹੈ ਕਿਉਂਕਿ ਯਾਤਰੀਆਂ ਨਾਲ ਗਲਤ ਵਰਤਾਓ ਕੀਤਾ ਜਾ ਰਿਹਾ ਹੈ। ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਮਾੜੇ ਵਰਤਾਓ ਅਤੇ ਸੰਚਾਰ ਕਾਰਨ ਘੱਟੋ-ਘੱਟ 150 ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਕੁਝ ਲੋਕਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਕਹਿ ਕੇ 10 ਘੰਟੇ ਤੱਕ ਉਡੀਕ ਕਰਵਾਈ ਗਈ ਕਿ ਜਹਾਜ਼ ਹੀਥਰੋ ਰਨਵੇ ’ਤੇ ਹੈ ਅਤੇ ਬਸ ਥੋੜੀ ਦੇਰ ਤੱਕ ਉਡਾਣ ਭਰੀ ਜਾਵੇਗੀ, ਜਦੋਂ ਕਿ ਬਾਅਦ ਵਿਚ ਇਹ ਕਹਿ ਦਿੱਤਾ ਗਿਆ ਕਿ ਕੁਝ ਤਕਨੀਕੀ ਖਾਮੀ ਕਾਰਨ ਉਡਾਣ ਰੱਦ ਕਰ ਦਿੱਤੀ ਗਈ ਹੈ। ਕੁਝ ਯਾਤਰੀਆਂ ਨੂੰ ਰਾਤ ਵੇਲੇ ਫਲਾਈਟ ਨਾ ਮਿਲਣ ਕਾਰਨ ਹੋਟਲ ਵਿਚ ਬੁਕਿੰਗ ਕਰਨ ਅਤੇ ਸੌਣ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਕ ਯਾਤਰੀ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਉਸ ਨੂੰ ਪੁਲਸ ਅਧਿਕਾਰੀ ਨੇ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਦੀ ਬਿਜ਼ਨੈਸ ਕਲਾਸ ਜੋ ਕਿ ਮੁੰਬਈ ਨੂੰ ਉਡਾਣ ਭਰਨ ਵਾਲੀ ਸੀ, ਉਹ ਵੀ ਰੱਦ ਕਰ ਦਿੱਤੀ ਗਈ ਹੈ। 


Related News