ਮਸਜਿਦ ''ਚ ਚੋਰੀ ਕਰਨ ਵਾਲੇ ਨੇ ਕਿਹਾ, ਮੇਰੇ ਤੇ ਅੱਲਾਹ ''ਚ ਆਪਸੀ ਮਾਮਲਾ

06/24/2017 10:06:43 PM

ਇਸਲਾਮਾਬਾਦ— ਪਾਕਿਸਤਾਨ 'ਚ ਇਕ ਵਿਅਕਤੀ ਨੇ ਮਸਜਿਦ 'ਚੋਂ ਤਕਰੀਬਨ 50,000 ਰੁਪਏ ਦੀ ਚੋਰੀ ਕਰਕੇ ਇਕ ਚਿੱਠੀ ਉਸ 'ਚ ਛੱਡ ਦਿੱਤੀ, ਜਿਸ 'ਚ ਲਿਖਿਆ ਹੈ ਕਿ ਇਹ ਉਸ ਦੇ ਅਤੇ ਅੱਲਾਹ 'ਚ ਆਪਸੀ ਮਾਮਲਾ ਹੈ ਅਤੇ ਕਿਸੇ ਨੂੰ ਇਸ 'ਚ ਦਖਲ ਦੇਣ ਦੀ ਲੋੜ ਨਹੀਂ ਹੈ। ਇਹ ਘਟਨਾ ਦੱਖਣੀ ਪੰਜਾਬ ਦੇ ਖਾਨੇਵਾਲ ਜ਼ਿਲੇ ਦੇ ਜਾਮੀਆ ਮਸਜਿਦ ਸਾਦੀਕੁਦ ਮੇਦਿਨਾ 'ਚ ਕਲ ਰਾਤ ਹੋਈ। ਇਕ ਨਿਊਜ਼ ਮੁਤਾਬਕ ਚੋਰ ਨੇ ਦਾਨ ਪੇਟੀ 'ਚ ਦੋ ਡਿੱਬੇ ਅਤੇ ਮਸਜਿਦ 'ਚ ਰੱਖੀ ਇਕ ਜੋੜੀ ਬੈਟਰੀ ਵੀ ਚੋਰੀ ਕਰ ਲਈ। ਮਸਜਿਦ ਦੇ ਮੌਲਾਨਾ ਕਾਰੀ ਸਈਦ ਨੇ ਦੱਸਿਆ ਕਿ ਸਾਰੀਆਂ ਚੀਜਾਂ 50,000 ਰੁਪਏ ਕੀਮਤ ਦੀਆਂ ਸਨ। ਚੋਰ ਨੇ ਮਸਜਿਦ 'ਚ ਚੋਰੀ ਦਾ ਕਾਰਨ ਦੱਸਦੇ ਹੋਏ ਇਕ ਚਿੱਠੀ ਵੀ ਛੱਡੀ ਹੈ। ਇਸ ਚਿੱਠੀ 'ਚ ਉਸ ਨੇ ਲਿਖਿਆ ਹੈ, 'ਇਹ ਮੇਰੇ ਅਤੇ ਅੱਲਾਹ 'ਚ ਆਪਸੀ ਮਾਮਲਾ ਹੈ। ਕਿਰਪਾ ਕੋਈ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੇ। ਮੈਂ ਕਾਫੀ ਲੋੜਮੰਦ ਵਿਅਕਤੀ ਹਾਂ ਅਤੇ ਇਸ ਲਈ ਮੈਂ ਅੱਲਾਹ ਘਰ ਚੋਰੀ ਕਰ ਰਿਹਾ ਹਾਂ। ਚੋਰ ਨੇ ਕਿਹਾ ਕਿ ਉਹ ਇਕ ਵਾਰ ਮੌਲਵੀ ਤੋਂ ਮਦਦ ਦੀ ਮੰਗ ਲਈ ਮਸਜਿਦ ਆਇਆ ਸੀ ਪਰ ਮੌਲਵੀ ਨੇ ਮਦਦ ਦੇਣ ਤੋਂ ਮਨਾਂ ਕਰ ਦਿੱਤਾ ਅਤੇ ਉਸ ਨੂੰ ਉਥੋਂ ਬਾਹਰ ਕੱਢ ਦਿੱਤਾ। ਚੋਰ ਨੇ ਚਿੱਠੀ 'ਚ ਲਿਖਿਆ ਹੈ, ਲੋਕਾਂ ਵਲੋਂ ਮਦਦ ਦੇਣ ਤੋਂ ਮਨਾਂ ਕਰਨ ਤੋਂ ਬਾਅਦ ਮੈਨੂੰ ਮਸਜਿਦ 'ਚ ਚੋਰੀ ਕਰਨ ਲਈ ਮਜਬੂਰ ਹੋਣਾ ਪਿਆ। ਮੈਂ ਕਿਸੇ ਦੇ ਘਰੋਂ ਚੋਰੀ ਨਹੀਂ ਕੀਤੀ ਹੈ। ਮੈਂ ਸਿਰਫ ਅੱਲਾਹ ਦੇ ਘਰੋਂ ਕੁਝ ਚੀਜਾਂ ਚੋਰੀ ਕਰ ਰਿਹਾ ਹਾਂ ਇਸ ਲਈ ਇਹ ਮੇਰੇ ਅਤੇ ਅੱਲਾਹ 'ਚ ਆਪਸੀ ਮਾਮਲਾ ਹੈ। ਸਾਡੇ ਮਾਮਲੇ 'ਚ ਕਿਸੇ ਹੋਰ ਨੂੰ ਦਖਲ ਨਹੀਂ ਦੇਣਾ ਚਾਹੀਦਾ।


Related News