ਇਸ ਸ਼ਖਸ ਨੇ ਸਾਈਕਲ ''ਤੇ ਹੀ ਬਣਾ ਦਿੱਤਾ ਨਵਾਂ ਗਿਨੀਜ਼ ਵਰਲਡ ਰਿਕਾਰਡ

09/22/2017 4:06:52 PM

ਲੰਡਨ— ਬ੍ਰਿਟੇਨ ਦੇ ਇਕ ਸਾਇਕਲ ਚਾਲਕ ਨੇ ਸਭ ਤੋਂ ਤੇਜ਼ ਰਫਤਾਰ ਨਾਲ ਦੁਨੀਆ ਦਾ ਚੱਕਰ ਲਗਾਉਣ ਦਾ ਨਵਾਂ ਗਿਨੀਜ਼ ਰਿਕਾਰਡ ਬਣਾਇਆ ਹੈ । ਉਸ ਨੇ ਆਪਣੀ ਯਾਤਰਾ 78 ਦਿਨ, 14 ਘੰਟੇ ਅਤੇ 40 ਮਿੰਟ ਵਿਚ ਪੂਰੀ ਕੀਤੀ । ਮਾਰਕ ਬਿਊਮੋਂਟ ਨੇ 16 ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ ਤਕਰੀਬਨ 28, 968 ਕਿਲੋਮੀਟਰ ਦਾ ਸਫਰ ਤੈਅ ਕੀਤਾ । ਆਪਣੇ ਸਫਰ ਦੇ ਸ਼ੁਰੂਆਤੀ 29 ਦਿਨਾਂ ਵਿਚ ਉਨ੍ਹਾਂ ਨੇ ਸਾਇਕਲ ਨਾਲ ਇਕ ਮਹੀਨੇ ਵਿਚ 11,315.29 ਕਿਲੋਮੀਟਰ ਸਫਰ ਤੈਅ ਕਰ ਕੇ ਸਭ ਤੋਂ ਲੰਬੀ ਦੂਰੀ ਤੈਅ ਕਰਨ ਦਾ ਰਿਕਾਰਡ ਤੋੜਿਆ । ਗਿਨੀਜ਼ ਵਰਲਡ ਰਿਕਾਰਡ ਦੀ ਨਿਰਣਾਇਕ ਅੰਨਾ ਓਰਫੋਰਡ ਨੇ ਬਿਊਮੋਂਟ ਨੂੰ ਆਧਿਕਾਰਤ ਪ੍ਰਮਾਣ-ਪੱਤਰ ਦਿੰਦੇ ਹੋਏ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਸਾਇਕਲ ਨਾਲ ਸਭ ਤੋਂ ਤੇਜ਼ ਰਫਤਾਰ ਨਾਲ (ਵਿਅਕਤੀ ਵੱਲੋਂ) ਦੁਨੀਆ ਦੀ ਯਾਤਰਾ ਦਾ ਰਿਕਾਰਡ 43 ਦਿਨ ਦੇ ਅਸਾਧਾਰਨ ਅੰਤਰ ਨਾਲ ਤੋੜ ਦਿੱਤਾ ਹੈ । ਸਾਇਕਲ ਤੋਂ ਕੀਤੀ ਗਈ ਸਭ ਤੋਂ ਤੇਜ਼ ਰਫਤਾਰ ਨਾਲ ਦੁਨੀਆ ਦੀ ਯਾਤਰਾ ਦਾ ਰਿਕਾਰਡ (ਔਰਤ ਵੱਲੋਂ) ਇਟਲੀ ਦੇ ਪਾਓਲਾ ਗਿਆਨੋੱਟੀ ਦੇ ਨਾਮ ਹੈ ਜਿਸ ਨੇ 144 ਦਿਨਾਂ ਵਿਚ 29,595 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ ।


Related News