ਮਨੋਰੰਜਨ ਪਾਰਕ 'ਚ ਸਵਾਰੀ ਕਰ ਰਹੀ ਕੁੜੀ 25 ਫੁੱਟ ਤੋਂ ਡਿੱਗੀ, ਲੋਕਾਂ ਨੇ ਬਚਾਈ ਜਾਨ, ਦੇਖੋ ਵੀਡੀਓ

06/26/2017 5:57:35 PM

ਨਿਊਯਾਰਕ— ਨਿਊਯਾਰਕ ਦੇ ਇਕ ਮਨੋਰੰਜਨ ਪਾਰਕ 'ਚ ਇਕ 14 ਸਾਲ ਦੀ ਕੁੜੀ ਕਰੀਬ 25 ਫੁੱਟ ਦੀ ਉੱਚਾਈ ਤੋਂ ਡਿੱਗ ਕੇ ਜ਼ਖਮੀ ਹੋ ਗਈ। ਇਹ ਘਟਨਾ ਆਲਬਾਨੀ ਤੋਂ ਕਰੀਬ 60 ਮੀਲ ਦੂਰ ਨਿਊਯਾਰਕ ਦੀ ਜਾਰਜ ਲੇਕ ਦੀ ਹੈ। ਰੋਪਵੇ ਤੋਂ ਕੁੜੀ ਜਾ ਰਹੀ ਸੀ, ਉਹ ਸਿਰਫ ਕਾਰ 'ਚ ਸੀ। ਉਸ ਦੇ ਨਾਲ ਇਕ ਹੋਰ ਬੱਚਾ ਬੈਠਾ ਸੀ। ਉਹ ਕਾਰ ਤੋਂ ਹੇਠਾਂ ਲਟਕ ਗਈ। ਉਸ ਨੇ ਆਪਣੇ ਦੋਹਾਂ ਹੱਥਾਂ ਨਾਲ ਕਾਰ ਨੂੰ ਫੜਿਆ ਹੋਇਆ ਸੀ। ਉਸ ਦੇ ਨਾਲ ਬੈਠਾ ਬੱਚਾ ਕੁਝ ਵੀ ਨਹੀਂ ਸੀ ਕਰ ਪਾ ਰਿਹਾ। 
ਉਸ ਦੀ ਜਾਨ ਬਚਾਉਣ ਲਈ ਕਾਰ ਨੂੰ ਅਜਿਹੀ ਜਗ੍ਹਾ 'ਤੇ ਜਾ ਕੇ ਰੋਕਿਆ ਗਿਆ ਜਿੱਥੇ ਬਹੁਤ ਸਾਰੇ ਲੋਕ ਮੌਜੂਦ ਸਨ। ਇਸ ਮਗਰੋਂ ਲੋਕਾਂ ਨੇ ਕੁੜੀ ਨੂੰ ਛਾਲ ਮਾਰਨ ਲਈ ਕਿਹਾ। ਜਦੋਂ ਕੁੜੀ ਨੇ ਕਾਰ ਤੋਂ ਛਾਲ ਮਾਰੀ ਤਾਂ ਲੋਕਾਂ ਨੇ ਉਸ ਨੂੰ ਕੈਚ ਕਰ ਲਿਆ। ਇਸ ਦੇ ਬਾਵਜੂਦ ਵੀ ਕੁੜੀ ਜ਼ਖਮੀ ਹੋ ਗਈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਕਾਫੀ ਪਿੱਛਿਓਂ ਕਾਰ ਨਾਲ ਲਟਕੀ ਹੋਈ ਆ ਰਹੀ ਹੈ। ਉਸ ਦੇ ਨਾਲ ਇਕ ਬੱਚਾ ਵੀ ਬੈਠਾ ਹੈ। ਇਕ ਜਗ੍ਹਾ ਮੌਜੂਦ ਕਾਫੀ ਲੋਕ ਜ਼ੋਰ-ਜ਼ੋਰ ਨਾਲ ਚੀਕ ਰਹੇ ਹਨ। ਠੀਕ ਉਨ੍ਹਾਂ ਉੱਪਰ ਆ ਕੇ ਕਾਰ ਰੁੱਕ ਜਾਂਦੀ ਹੈ। ਉਹ ਮਦਦ ਲਈ ਚੀਕਦੀ ਹੈ। ਲੋਕ ਕੁੜੀ ਨੂੰ ਹੌਲੀ-ਹੌਲੀ ਹੱਥ ਛੱਡਣ ਲਈ ਕਹਿੰਦੇ ਹਨ। ਕੁੜੀ ਹਿੰਮਤ ਕਰਕੇ ਹੱਥ ਛੱਡਦੀ ਹੈ ਅਤੇ ਲੋਕ ਉਸ ਨੂੰ ਕੈਚ ਕਰ ਲੈਂਦੇ ਹਨ। ਮੌਕੇ 'ਤੇ ਇਕ ਐਂਬੂਲੈਂਸ ਮੌਜੂਦ ਸੀ, ਜਿਸ 'ਚ ਬਿਠਾ ਕੇ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ।

 


Related News