ਮੈਂ ਕੱਲ ਫਿਰ ਜਨਤਾ ਵੱਲੋਂ ਪ੍ਰਧਾਨ ਮੰਤਰੀ ਚੁਣਿਆ ਜਾਵਾਂਗਾ: ਨਵਾਜ਼ ਸ਼ਰੀਫ

08/12/2017 12:15:36 PM

ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਆਯੋਕ ਠਹਿਰਾਉਣ ਨੂੰ ਨਿਰਾਦਰ ਦੱਸਿਆ ਅਤੇ ਕਿਹਾ ਕਿ ਉਨਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਦੀਆਂ ਸਾਜਿਸ਼ਾਂ ਸਾਢੇ 3 ਸਾਲ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ। ਸ਼ਰੀਫ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਆਯੋਗ ਠਹਿਰਾਉਣ ਨੂੰ ਮਜ਼ਾਕ ਦੱਸਿਆ ਅਤੇ ਭਰੋਸਾ ਜਤਾਇਆ ਕਿ ਉਹ ਚੌਥੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਯੋਗ ਠਹਿਰਾਉਣ ਵਾਲੇ ਜੱਜ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਇਕ ਵੀ ਉਦਾਹਰਨ ਦੇਣ ਵਿਚ ਨਾਕਾਮ ਰਹੇ। ਕੀ ਇਸ ਦੇ ਬਾਵਜੂਦ ਮੈਨੂੰ ਆਯੋਗ ਕਰਾਰ ਦੇਣਾ ਸਹੀ ਹੈ? ਮੈਂ ਕੱਲ ਫਿਰ ਜਨਤਾ ਵੱਲੋਂ ਪ੍ਰਧਾਨ ਮੰਤਰੀ ਚੁਣਿਆ ਜਾਵਾਂਗਾ।
ਗੁਜਰਾਂਵਾਲਾ ਸ਼ਹਿਰ ਵਿਚ ਇਕ ਜਨਸਭਾ ਨੂੰ ਸੰਬੋਧਤ ਕਰਦੇ ਹੋਏ 67 ਸਾਲਾ ਸ਼ਰੀਫ ਨੇ ਆਪਣੇ ਸਮਰਥਕਾਂ ਨੂੰ ਉਨ੍ਹਾਂ ਨਾਲ ਸੜਕਾਂ 'ਤੇ ਉਤਰਨ ਦਾ ਸੰਕਲਪ ਲੈਣ ਨੂੰ ਕਿਹਾ ਤਾਂ ਕਿ ਇਹ ਯਕੀਨੀ ਹੋਵੇ ਕਿ ਪਾਕਿਸਤਾਨ ਦੇ ਚੁਣੇ ਗਏ ਪ੍ਰਧਾਨ ਮੰਤਰੀ ਦਾ ਨਿਰਾਦਰ ਨਾ ਕੀਤਾ ਜਾਵੇ। ਸ਼ਰੀਫ ਨੇ ਕਿਹਾ ਮੈਨੂੰ ਹਟਾਉਣ ਦੀਆਂ ਸਾਜਿਸ਼ਾਂ ਕਰੀਬ ਸਾਢੇ 3 ਸਾਲ ਪਹਿਲਾਂ ਸ਼ੁਰੂ ਹੋ ਗਈਆਂ ਸਨ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਮੈਂ ਗੱਦਾਰ ਨਹੀਂ ਹਾਂ। ਮੈਂ ਦੇਸ਼ ਭਗਤ ਪਾਕਿਸਤਾਨੀ ਹਾਂ।


Related News