ਅਫਗਾਨਿਸਤਾਨ 'ਚ ਅਗਲੇ ਸਾਲ ਜੁਲਾਈ 'ਚ ਸੰਸਦੀ ਚੋਣਾਂ

06/23/2017 4:39:03 AM

ਕਾਬੁਲ— ਅਫਗਾਨਿਸਤਾਨ 'ਚ ਚੋਣ ਕਮਿਸ਼ਨ ਨੇ ਅਗਲੇ ਸਾਲ 7 ਜੁਲਾਈ ਨੂੰ ਸੰਸਦੀ ਅਤੇ ਜ਼ਿਲਾ ਪਰਿਸ਼ਦ ਦੀਆਂ ਚੋਣਾਂ ਕਰਨ ਦਾ ਐਲਾਨ ਕੀਤਾ। ਇਹ ਚੋਣਾਂ ਨਿਰਧਾਰਤ ਸਮੇਂ ਤੋਂ ਤਿੰਨ ਸਾਲ ਦੀ ਦੇਰੀ ਨਾਲ ਹੋ ਰਹੀਆਂ ਹਨ। ਦੇਸ਼ ਦੇ ਸੁਤੰਤਰ ਚੋਣ ਕਮਿਸ਼ਨ (ਇੰਡੀਪੈਂਡੇਂਟ ਇਲੈਕਸ਼ਨ ਕਮਿਸ਼ਨ-ਆਈ.ਈ.ਸੀ.) ਦੇ ਪ੍ਰਧਾਨ ਨਜ਼ਿਬੁੱਲਾਹ ਅਹਿਮਦਜ਼ਈ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਚੋਣਾਂ ਦੀ ਸਫਲਤਾ ਉਚਿਤ ਫੰਡਿੰਗ ਅਤੇ ਸੁਰੱਖਿਆ ਵਿਵਸਥਾ 'ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ, ''ਚੋਣਾਂ ਲਈ ਬਜਟ ਬਣਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਚੋਣਾਂ ਦੌਰਾਨ ਸੁਰੱਖਿਆ ਮੁਹੱਈਆ ਕਰਨ ਦੀ ਜਵਾਬਦੇਹੀ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਹੈ।''


Related News