ਮੈਨਚੇਸਟਰ ਧਮਾਕਾ : ਚੀਕ-ਚਿਹਾੜੇ ''ਚ ਘਬਰਾਏ ਮਾਪੇ ਭੁੱਲ ਗਏ ਬੱਚੇ, ਬੱਚਿਆਂ ਲਈ ਮਸੀਹਾ ਬਣੀ ਇਹ ਔਰਤ (ਤਸਵੀਰਾਂ)

05/23/2017 7:02:27 PM

ਲੰਡਨ— ਸੁਰਾਂ ਦੀ ਮਹਿਫਲ ਸੀ ਅਤੇ ਹਰ ਕੋਈ ਸੰਗੀਤ ਸੁਣਨ ''ਚ ਮਸਤ ਸੀ। ਬ੍ਰਿਟੇਨ ਦੇ ਮੈਨਚੇਸਟਰ ''ਚ ਪੋਪ ਗਾਇਕਾ ਅਰਿਆਨਾ ਗ੍ਰਾਂਡੇ ਦਾ ਪ੍ਰੋਗਰਾਮ ਖਤਮ ਹੁੰਦੇ ਹੀ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਚੀਕ-ਚਿਹਾੜਾ ਪੈ ਗਿਆ। ਇਸ ਧਮਾਕੇ ''ਚ 22 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵਧ ਜ਼ਖਮੀ ਹੋਏ ਹਨ। ਇਹ ਧਮਾਕਾ ਸੋਮਵਾਰ ਦੀ ਰਾਤ ਤਕਰੀਬਨ 10.30 ਵਜੇ ਹੋਇਆ। ਇਸ ਧਮਾਕੇ ਤੋਂ ਬਾਅਦ ਦੀਆਂ ਤਸਵੀਰਾਂ ''ਚ ਸਟੇਡੀਅਮ ''ਚ ਚੀਕ-ਚਿਹਾੜਾ ਪੈ ਗਿਆ, ਹਜ਼ਾਰਾਂ ਲੋਕ ਰੌਣ ਰਹੇ ਹਨ ਅਤੇ ਕਈ ਖੂਨ ਨਾਲ ਲਹੂ-ਲੁਹਾਨ ਨਜ਼ਰ ਆ ਰਹੇ ਹਨ। 
ਇਕ ਰਿਪੋਰਟ ਮੁਤਾਬਕ ਧਮਾਕੇ ਤੋਂ ਬਾਅਦ 50 ਬੱਚੇ ਬਿਨਾਂ ਮਾਂ-ਬਾਪ ਦੇ ਸਟੇਡੀਅਮ ''ਚ ਰਹਿ ਗਏ। ਹਜ਼ਾਰਾਂ ਮਾਪਿਆਂ ਨੇ ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਹੈਸ਼ਟੈਗ ਮੈਨਚੇਸਟਰ ਲਿਖ ਕੇ ਲਾਪਤਾ ਬੱਚਿਆਂ ਦੀਆਂ ਤਸਵੀਰਾਂ ਪੋਸਟ ਕੀਤਾ ਗਿਆ ਹੈ। ਮੈਨਚੇਸਟਰ ਪੁਲਸ ਬੱਚਿਆਂ ਦੀ ਭਾਲ ਲਈ ਮਾਪਿਆਂ ਦੀ ਮਦਦ ਕਰ ਰਹੀ ਹੈ। 
ਇਸ ਦੌਰਾਨ ਇਕ ਔਰਤ ਬੱਚਿਆਂ ਲਈ ਮਸੀਹਾ ਬਣੀ। ਉਸ ਦਾ ਨਾਂ ਪਾਓਲਾ ਰਾਬਿਨਸਨ ਹੈ, ਉਸ ਨੇ ਦੇਖਿਆ ਕਿ ਸਟੇਡੀਅਮ ''ਚ ਵੱਡੀ ਗਿਣਤੀ ''ਚ ਬੱਚੇ ਹਨ ਤਾਂ ਉਹ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਉਸ ਨੇ ਕਿਹਾ ਕਿ ਚਿੰਤਿਤ ਮਾਪੇ ਉਸ ਦਾ ਸੰਪਰਕ ਕਾਇਮ ਕਰਨ। ਉਸ ਨੇ ਸੋਸ਼ਲ ਮੀਡੀਆ ''ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਕਿਹਾ ਕਿ ਬੱਚੇ ਉਸ ਦੇ ਨਾਲ ਹਨ ਅਤੇ ਉਹ ਸੁਰੱਖਿਅਤ ਹਨ। ਕ੍ਰਿਪਾ ਕਰ ਕੇ ਬੱਚਿਆਂ ਦੇ ਮਾਪੇ ਉਸ ਨਾਲ ਸੰਪਰਕ ਕਾਇਮ ਕਰਨ।

Tanu

News Editor

Related News