ਪਾਕਿਸਤਾਨੀ ਫੌਜ ਨੇ ਗਲਤੀ ਨਾਲ ਪਾਕਿ ਪਹੁੰਚੇ 4 ਭਾਰਤੀਆਂ ਨੂੰ ਰਿਹਾਅ

06/22/2017 8:27:17 PM

ਲਾਹੌਰ — ਪਾਕਿਸਤਾਨ ਫੌਜ ਨੇ ਗਲਤੀ ਨਾਲ ਉਨ੍ਹਾਂ ਦੇ ਦੇਸ਼ ਪਹੁੰਚੇ 4 ਭਾਰਤੀ ਨਾਗਰਿਕਾਂ ਨੂੰ ਵੀਰਵਾਰ ਨੂੰ ਭਾਰਤੀ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਭਾਰਤੀਆਂ ਨੇ ਕੁਝ ਸਮਾਂ ਪਹਿਲਾਂ ਵਾਘਾ ਅਤੇ ਨੋਰੋਵਾਲ ਸਰਹੱਦਾਂ ਦੀ ਜ਼ਰੀਏ ਸਰਹੱਦ ਪਾਰ ਕੀਤੀ ਸੀ। ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਾਂਚ ਕਰਨ ਲਈ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ''ਰੇਂਜਰਜ਼ ਨੇ ਵੀਰਵਾਰ ਨੂੰ 4 ਭਾਰਤੀ ਕੈਦੀਆਂ- ਸੋਹਨ ਲਾਲ, ਸੂਰਜ ਰਾਮ, ਅਬਦੁਲ ਮਜੀਦ ਅਤੇ ਮੁਹੰਮਦ ਮਕਬੂਲ ਲੋਕ ਨੂੰ ਵਾਘਾ ਸਰਹੱਦ 'ਤੇ ਸੀਮਾ ਸੁਰੱਖਿਆ ਬਵ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਦੱਸਿਆ, ''ਜਾਂਚ ਦੇ ਦੌਰਾਨ ਇਹ ਪੱਤਾ ਲੱਗਾ ਕਿ ਉਨ੍ਹਾਂ ਨੇ ਗਲਤੀ ਨਾਲ ਸਰਹੱਦ ਪਾਰ ਕੀਤੀ ਸੀ।


Related News