ਪਾਕਿਸਤਾਨੀ ਅਦਾਲਤ ਨੇ ਹਿੰਦੂ ਲੜਕੀ ਨੂੰ ਮੁਸਲਿਮ ਪਤੀ ਨਾਲ ਰਹਿਣ ਦੀ ਦਿੱਤੀ ਇਜਾਜ਼ਤ

06/24/2017 12:33:05 AM

ਕਰਾਚੀ— ਪਾਕਿਸਤਾਨ ਦੇ ਸਿੰਧ ਸੂਬੇ ਦੀ ਇਕ ਚੋਟੀ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਕ ਹਿੰਦੂ ਨਾਬਾਲਿਗ ਨੂੰ ਆਪਣੇ ਮੁਸਲਿਮ ਪਤੀ ਨਾਲ ਰਹਿਣ ਦੀ ਇਜਾਜ਼ਤ ਦਿੱਤੀ। ਦਰਅਸਲ ਕੁਝ ਹੀ ਦਿਨ ਪਹਿਲਾਂ ਉਸ ਦੇ ਪਰਿਵਾਰ ਦੇ ਲੋਕਾਂ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਅਗਵਾ ਕੀਤਾ ਗਿਆ, ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਅਤੇ ਉਸ ਦਾ ਵਿਆਹ ਕਵਾਇਆ ਗਿਆ।
ਸਿੰਧ ਹਾਈ ਕੋਰਟ ਦੀ ਹੈਦਰਾਬਾਦ ਸਰਕਿਟ ਦੇ ਇਕ ਜੱਜ ਦੀ ਅਦਾਲਤ ਨੇ ਗੁਲਨਾਜ਼ ਸ਼ਾਹ ਨੂੰ ਆਪਣੇ ਪਤੀ ਨਾਲ ਰਹਿਣ ਦੀ ਇਜਾਜ਼ਤ ਦਿੱਤੀ। ਗੁਲਨਾਜ਼ ਦਾ ਪਹਿਲਾਂ ਨਾਂ ਰਵਿਤਾ ਮੇਘਵਾਰ ਹੈ। ਲੜਕੀ ਦੇ ਪਰਿਵਾਰ ਨਾਲ ਹਿੰਦੂ ਭਾਈਚਾਰੇ ਨੇ ਪੁਲਸ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਵਿਤਾ (16) ਨੂੰ ਅਗਵਾ ਕਰ ਲਿਆ ਅਤੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਗੁਲਨਾਜ਼ ਨੂੰ ਇਕ ਦਿਨ ਪਹਿਲਾਂ ਦਾਰੂਲ ਅਮਨ ਸ਼ਰਨ ਗ੍ਰਹਿ 'ਚ ਭੇਜਿਆ ਗਿਆ ਸੀ। ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਰੱਖੇ ਗਏ ਵਕੀਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀ ਬੇਟੀ ਆਪਣੇ ਪਤੀ ਦੇ ਦਬਾਅ 'ਚ ਹੈ ਪਰ ਗੁਲਨਾਜ਼ ਨੇ ਵੀਰਵਾਰ ਨੂੰ ਜੱਜ ਸਾਹਮਣੇ ਕਿਹਾ ਸੀ ਕਿ ਉਸ ਨੇ ਆਪਣੀ ਮਰਜੀ ਨਾਲ ਇਸਲਾਮ ਕਬੂਲ ਕੀਤਾ ਹੈ।


Related News