ਹਿਜ਼ਬੁਲ ਮੁਜਾਹੀਦੀਨ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ''ਤੇ ਪਾਕਿ ''ਦੁਖੀ''

08/17/2017 10:44:35 PM

ਇਸਲਾਮਾਬਾਦ— ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਕਸ਼ਮੀਰੀ ਅੱਤਵਾਦੀ ਸੰਗਠਨ ਹਿਜ਼ਬੁਲ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਕਰਾਰ ਦੇਣ ਦੇ ਅਮਰੀਕਾ ਦੇ ਫੈਸਲੇ ਨਾਲ ਉਹ ਦੁਖੀ ਹੈ ਤੇ ਇਹ ਕਦਮ ਪੂਰੀ ਤਰ੍ਹਾਂ ਨਾਜਾਇਜ਼ ਹੈ। ਅਮਰੀਕਾ ਨੇ ਪਾਕਿਸਤਾਨ ਆਧਾਰਿਤ ਅੱਤਵਾਦੀ ਸਈਦ ਸਲਾਹੁਦੀਨ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੇ ਕਰੀਬ ਦੋ ਮਹੀਨੇ ਬਾਅਦ ਕਸ਼ਮੀਰ 'ਚ ਸਰਗਰਮ ਉਸ ਦੇ ਸੰਗਠਨ ਹਿਜ਼ਬੁਲ ਮੁਜਾਹੀਦੀਨ ਨੂੰ ਬੀਤੇ ਦਿਨ ਵਿਦੇਸ਼ੀ ਅੱਤਵਾਦੀ ਸਮੂਹ ਐਲਾਨ ਕਰ ਦਿੱਤਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰਿਆ ਨੇ ਇਥੇ ਆਪਣੇ ਪੱਤਰਕਾਰ ਸਮਾਗਮ 'ਚ ਕਿਹਾ, ''ਕਸ਼ਮੀਰੀਆ ਦੇ ਆਤਮਨਿਰਮਾਣ ਅਧਿਕਾਰ ਦਾ ਸਮਰਥਨ ਕਰਨ ਵਾਲੇ ਲੋਕਾਂ ਜਾਂ ਸਮੂਹਾਂ ਨੂੰ ਅੱਤਵਾਦੀ ਐਲਾਨ ਕਰਨਾ ਪੂਰੀ ਤਰ੍ਹਾਂ ਨਾਜਾਇਜ਼ ਹੈ।'' ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਫੈਸਲੇ 'ਚ ਕਸ਼ਮੀਰੀਆਂ ਦੇ 70 ਸਾਲ ਦੇ ਸੰਘਰਸ਼ ਦਾ ਬਿਓਰਾ ਨਹੀਂ ਲਿਆ ਗਿਆ ਹੈ। ਜ਼ਕਾਰਿਆ ਨੇ ਕਸ਼ਮੀਰ ਦੀ ਜਨਤਾ ਦੇ ਸੰਘਰਸ਼ ਨੂੰ ਪਾਕਿਸਤਾਨ ਦਾ ਨੈਤਿਕ, ਕੂਟਨੀਤਿਕ ਤੇ ਸਿਆਸੀ ਸਮਰਥਨ ਦੁਹਰਾਇਆ। 
ਹਿਜ਼ਬੁਲ ਦਾ ਸੰਗਠਨ 1989 'ਚ ਸ਼ੁਰੂ ਹੋਇਆ ਸੀ ਤੇ ਇਹ ਜੰਮੂ ਕਸ਼ਮੀਰ 'ਚ ਸਰਗਰਮ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਡੇ ਅੱਤਵਾਦੀ ਸੰਗਠਨ 'ਚੋਂ ਇਕ ਹੈ। ਇਸ ਸੰਗਠਨ ਨੇ ਜੰਮੂ ਕਸ਼ਮੀਰ 'ਚ ਹੋਏ ਕਈ ਅੱਤਵਾਦੀ ਹਮਲਿਆਂ ਦੀ ਜ਼ਿੰਮੇਦਾਰੀ ਲਈ ਹੈ। ਜਦੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਅਮਰੀਕਾ ਸਾਹਮਣੇ ਇਸ ਮੁੱਦੇ ਨੂੰ ਰੱਖੇਗਾ ਤਾਂ ਜ਼ਕਾਰਿਆ ਨੇ ਕਿਹਾ, ''ਜਦੋਂ ਵੀ ਦੋਵਾਂ ਪੱਖਾਂ ਦੀ ਬੈਠਕ ਹੋਵੇਗੀ, ਅਸੀਂ ਆਪਣੀਆਂ ਸਾਰੀਆਂ ਚਿੰਤਾਵਾਂ ਉਨ੍ਹਾਂ ਦੇ ਸਾਹਮਣੇ ਰੱਖਾਂਗੇ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਨਾ ਤਾਂ ਗੋਲੀ ਤੇ ਨਾ ਹੀ ਗਾਲ੍ਹ' ਵਾਲਾ ਬਿਆਨ ਪਾਕਿਸਤਾਨ ਦੇ ਇਸ ਰੁਖ ਦੀ ਪੁਸ਼ਟੀ ਕਰਨ ਵਾਲਾ ਹੈ ਕਿ ਕਸ਼ਮੀਰ ਦਾ ਇਕਲੌਤਾ ਹੱਲ ਨਿਰਪੱਖ ਤੇ ਸੁਤੰਤਰ ਜਨਮਤ ਸੰਗ੍ਰਹਿ ਨਾਲ ਹੀ ਮੁਮਕਿਨ ਹੈ। ਉਨ੍ਹਾਂ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਕਸ਼ਮੀਰ 'ਚ ਕਥਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮਾਮਲੇ 'ਚ ਜਾਂਚ ਲਈ ਸੰਯੁਕਤ ਰਾਸ਼ਟਰ ਦੇ ਤੱਖ ਲਭਣ ਦੇ ਮਿਸ਼ਨ ਨੂੰ ਆਗਿਆ ਦੇਵੇ।


Related News