ਪਾਕਿਸਤਾਨ ਦੇ ਝੂਠ ਦਾ ਹੋਇਆ ਪਰਦਾਫਾਸ਼, ਉੜੀ ਹਮਲੇ ਨੂੰ ਲੈ ਕੇ ਇਸ ਪੋਸਟਰ ਨੇ ਖੋਲ੍ਹੀ ਪੋਲ

10/25/2016 1:32:51 PM

ਗੁਜਰਾਂਵਾਲਾ— ਅੱਤਵਾਦ ਨੂੰ ਲੈ ਕੇ ਪਾਕਿਸਤਾਨ ਇਕ ਵਾਰ ਫਿਰ ਸਵਾਲਾਂ ਦੇ ਘੇਰੇ ''ਚ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ''ਚ ਇਕ ਪੋਸਟਰ ਨੇ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਪੋਸਟਰ ਜ਼ਰੀਏ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ ਹੋ ਗਿਆ। ਗੁਜਰਾਂਵਾਲਾ ''ਚ ਲੱਗੇ ਪੋਸਟਰ ਤੋਂ ਸਾਫ ਹੋ ਗਿਆ ਹੈ ਕਿ ਜੰਮੂ-ਕਸ਼ਮੀਰ ਦੇ ਉੜੀ ''ਚ ਹੋਏ ਅੱਤਵਾਦੀ ਹਮਲੇ ਦੇ ਪਿੱਛੇ ਲਸ਼ਕਰ-ਏ-ਤੋਇਬਾ ਦਾ ਹੱਥ ਹੈ।  
ਦੱਸਣ ਯੋਗ ਹੈ ਕਿ 4 ਅੱਤਵਾਦੀਆਂ ਨੇ ਉੜੀ ''ਚ 18 ਸਤੰਬਰ ਨੂੰ ਭਾਰਤੀ ਫੌਜ ਦੇ ਕੈਂਪ ''ਤੇ ਹਮਲਾ ਕੀਤਾ ਸੀ, ਜਿਸ ''ਚ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਪੋਸਟਰ ਨੇ ਹਮਲੇ ਦੇ ਪਿੱਛੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦਾ ਹੱਥ ਹੋਣ ਦੇ ਭਾਰਤ ਦੇ ਦਾਅਵੇ ਨੂੰ ਮਜ਼ਬੂਤ ਕੀਤਾ ਹੈ। ਪਾਕਿਸਤਾਨ ਇਸ ਹਮਲੇ ''ਚ ਆਪਣਾ ਹੱਥ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ। ਭਾਰਤ ਨੂੰ ਪਾਕਿਸਤਾਨ ਵਿਰੁੱਧ ਪੱਕੇ ਸਬੂਤ ਵੀ ਮਿਲੇ ਸਨ। ਭਾਰਤੀ ਅਧਿਕਾਰੀਆਂ ਨੇ ਇਸ ਹਮਲੇ ਲਈ ਜੈਸ਼-ਏ-ਮੁਹੰਮਦ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਪਰ ਇਸ ਪੋਸਟਰ ਨੇ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ ਹੈ।
ਜੋ ਪੋਸਟਰ ਲੱਗਾ ਹੈ, ਉਸ ਅੱਤਵਾਦੀ ਹਾਫਿਜ਼ ਸਈਦ ਦੀ ਤਸਵੀਰ ਵੀ ਲੱਗੀ ਹੈ ਅਤੇ ਐਲਾਨ ਕੀਤਾ ਗਿਆ ਹੈ ਕਿ ਲਸ਼ਕਰ-ਏ-ਤੋਇਬਾ ਉੜੀ ਹਮਲੇ ''ਚ ਮਾਰੇ ਗਏ 4 ਅੱਤਵਾਦੀਆਂ ''ਚੋਂ ਇਕ ਦੀ ਸੋਗ ਸਭਾ ਦਾ ਆਯੋਜਨ ਕੀਤਾ। ਇਹ ਸੋਗ ਸਭਾ ਅੱਤਵਾਦੀਆਂ ਦੀ ਗੈਰ-ਹਾਜ਼ਰੀ ''ਚ ਹੋਵੇਗੀ। ਪੋਸਟਰ ''ਚ ਇਕ ਅਪਰਾਧੀ ਦਾ ਨਾਂ ਹੈ, ਜੋ ਕਿ ਗੁਜਰਾਂਵਾਲਾ ਵਾਸੀ ਮੁਹੰਮਦ ਅਨਸ ਹੈ। ਉਸ ਲਈ ਨਮਾਜ਼ ''ਚ ਸ਼ਾਮਲ ਹੋਣ ਲਈ ਸਥਾਨਕ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ।

Tanu

News Editor

Related News