ਪਾਕਿਸਤਾਨ ਨੇ ਚੀਨੀ ਕਰਮੀਆਂ ਦੀ ਸੁਰੱਖਿਆ ਲਈ 15,000 ਜਵਾਨਾਂ ਦੀ ਕੀਤੀ ਤੈਨਾਤੀ

06/26/2017 2:57:46 AM

ਇਸਲਾਮਾਬਾਦ — ਪਾਕਿਸਤਾਨ ਦੇ ਰਾਸ਼ਟਰਪਤੀ ਮੱਨੂਨ ਹੁਸੈਨ ਨੇ ਐਤਵਾਰ ਨੂੰ ਕਿਹਾ ਹੈ ਕਿ ਊਰਜਾ ਅਤੇ ਬੁਨਿਆਦੀ ਪ੍ਰਾਜੈਕਟਾਂ 'ਤੇ ਕੰਮ ਰਹਿ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ 'ਚ 15,000 ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸ ਚੀਨੀ ਜੋੜੇ ਦੇ ਅਪਹਰਣ ਤੋਂ ਬਾਅਦ ਉਠੀ ਸੁਰੱਖਿਆ ਸਬੰਧੀ ਚਿੰਤਾਵਾਂ ਤੋਂ ਬਾਅਦ ਹੁਸੈਨ ਨੇ ਇਹ ਗੱਲ ਕਹੀ ਹੈ। ਰਾਸ਼ਟਰਪਤੀ ਦਫਤਰ ਵਲੋਂ ਜਾਰੀ ਇਕ ਬਿਆਨ ਮੁਤਾਬਕ, ਰਾਸ਼ਟਰਪਤੀ ਮੱਨੂਨ ਹੁਸੈਨ ਨੇ ਦੌਰੇ 'ਤੇ ਆਏ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੂੰ ਕਿਹਾ ਹੈ ਕਿ ਪਾਕਿਸਤਾਨ 'ਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਸਰਵ ਉੱਚ ਪਹਿਲ ਹੈ। ਹੁਸੈਨ ਨੇ ਕਿਹਾ ਕਿ ਅਧਿਕਾਰੀ ਅਗਵਾਹ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹਰ ਸੰਭਵ ਯਤਨ ਕਰੇ ਰਹੇ ਹਨ।


Related News