ਪਾਕਿ ਵਿੱਤ ਮੰਤਰੀ ਇਸਹਾਕ ਡਾਰ ਨੂੰ ਕੀਤਾ ਗਿਆ ਭਗੋੜਾ ਐਲਾਨ

12/11/2017 10:38:49 PM

ਇਸਲਾਮਾਬਾਦ— ਇਸਲਾਮਾਬਾਦ ਦੀ ਇਕ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਮੁਸ਼ਕਿਲਾਂ 'ਚ ਘਿਰੇ ਵਿੱਚ ਮੰਤਰੀ ਇਸਹਾਕ ਡਾਰ ਨੂੰ ਭਗੋੜਾ ਐਲਾਨ ਕਰ ਦਿੱਤਾ ਹੈ। ਪਨਾਮਾ ਪੇਪਰ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਅਦਾਲਤ 'ਚ ਵਾਰ-ਵਾਰ ਗੈਰ-ਹਾਜ਼ਰ ਰਹਿਣ ਕਾਰਨ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਗਈ।
ਅਦਾਲਤ ਨੇ ਡਾਰ ਨੂੰ ਤਿੰਨ ਦਿਨ ਦੇ ਅੰਦਰ ਪੈਸਾ ਜਮਾਂ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਅਪੀਲ ਕੀਤੀ ਹੈ ਕਿ ਅਜਿਹਾ ਕਰਨ 'ਚ ਅਸਫਲ ਰਹਿਣ 'ਤੇ ਅਧਿਕਾਰੀ ਉਸ ਦੀ ਸੰਪਤੀ ਜ਼ਬਤ ਕਰ ਲੈਣਗੇ। ਡਾਰ ਹਾਲੇ ਲੰਡਨ 'ਚ ਇਲਾਜ਼ ਕਰਵਾ ਰਹੇ ਹਨ। ਅਕਤੂਬਰ 'ਚ 67 ਸਾਲਾਂ ਡਾਰ 'ਤੇ ਆਮਦਨ ਤੋਂ ਵਧ ਸੰਪਤੀ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਜੱਜ ਮੁਹੰਮਦ ਬਸ਼ੀਰ ਨੇ ਡਾਰ ਦੀ ਨਵੀਂ ਰਿਪੋਰਟ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਨੂੰ 'ਭਗੋੜਾ' ਐਲਾਨ ਕਰ ਦਿੱਤਾ। ਅਦਾਲਤ ਨੇ ਮਾਮਲੇ ਦੀ ਸੁਣਵਾਈ 14 ਦਸੰਬਰ ਲਈ ਮੁਲਤਵੀ ਕਰ ਦਿੱਤੀ ਹੈ। ਡਾਰ ਨੇ ਤਿੰਨ ਮਹੀਨੇ ਦੀ ਛੁੱਟੀ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਮਹੀਨੇ ਉਨ੍ਹਾਂ ਦੀਆਂ ਜ਼ਿਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ।


Related News