ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਕੌਮਾਂਤਰੀ ਭਾਈਚਾਰੇ ਦੀ ਮਦਦ ਚਾਹੁੰਦੇ ਹਨ ਪਾਕਿਸਤਾਨ ਦੇ ਪੀ. ਐਮ

08/14/2017 3:29:57 PM

ਕਰਾਚੀ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅਬਾਸੀ ਨੇ ਸੋਮਵਾਰ ਨੂੰ ਇਕ ਵਾਰ ਫਿਰ ਕਸ਼ਮੀਰ ਨੂੰ ਲੈ ਕੇ ਆਪਣਾ ਰਾਗ ਅਲਾਪਿਆ ਹੈ। ਕਸ਼ਮੀਰ ਮੁੱਦੇ ਨੂੰ ਹਲ ਕਰਨ ਲਈ ਪਾਕਿ ਪੀ. ਐਮ. 9 ਕੌਮਾਂਤਰੀ ਭਾਈਚਾਰਿਆਂ ਨੂੰ ਭਾਰਤ ਵਲੋਂ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਪੀ.ਟੀ.ਆਈ ਮੁਤਾਬਕ ਪਾਕਿਸਤਾਨ ਦੇ 70ਵੇਂ ਸੁਤੰਤਰਤਾ ਦਿਵਸ ਮੌਕੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਅੱਬਾਸੀ ਨੇ ਕਿਹਾ ਕਿ ਇਹ ਖੇਤਰੀ ਸੰਘਰਸ਼ਾਂ ਦੇ ਹੱਲ 'ਚ ਆਪਣੀ ਭੂਮਿਕਾ ਨਿਭਾਉਣ ਲਈ ਕੌਮਾਂਤਰੀ ਭਾਈਚਾਰੇ 'ਤੇ ਨਿਰਭਰ ਹੈ, ਖਾਸ ਕਰਕੇ ਕਸ਼ਮੀਰ ਵਿਵਾਦ। ਖੇਤਰ 'ਚ ਸ਼ਾਂਤੀ ਲਈ ਜ਼ਰੂਰੀ ਹੈ ਕਿ ਅਜਿਹੇ ਮਸਲਿਆਂ 'ਤੇ ਸੰਯੁਕਤ ਰਾਸ਼ਟਰ ਪ੍ਰਸਤਾਵ ਦੀ ਗੱਲ ਹੋਵੇ। ਨਾਲ ਹੀ ਸ਼ਾਹਿਦ ਨੇ ਕਿਹਾ ਕਿ ਪਾਕਿਸਤਾਨ ਖੇਤਰੀ ਬਰਾਬਰੀ ਤਹਿਤ ਦੁਨੀਆ ਦੇ ਸਾਰੇ ਦੇਸ਼ਾਂ ਅਤੇ ਖਾਸ ਕਰਕੇ ਆਪਣੇ ਗੁਆਂਢੀਆਂ ਨਾਲ ਹਾਂ ਪੱਖੀ ਅਤੇ ਰਚਨਾਤਮਕ ਰਿਸ਼ਤੇ ਬਣਾਉਣਾ ਚਾਹੁੰਦਾ ਹੈ। ਅਸੀਂ ਮੁੱਖ ਤੌਰ 'ਤੇ ਆਪਣੇ ਗੁਆਂਢੀ ਦੇਸ਼ਾਂ ਨਾਲ ਸਮਾਨਤਾ ਦੇ ਆਧਾਰ 'ਤੇ ਸਬੰਧ ਬਣਾਉਣਾ ਚਾਹੁੰਦੇ ਹਾਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੱਖਣੀ ਏਸ਼ੀਆ ਦੇ ਲੋਕ ਪਿਛਲੇ 50 ਸਾਲਾਂ ਤੋਂ ਵਿਵਾਦ ਅਤੇ ਟਕਰਾਅ 'ਚੋਂ ਲੰਘ ਰਹੇ ਹਨ। ਜਦੋਂ ਤੱਕ ਉਨ੍ਹਾਂ ਦੇ ਸੰਘਰਸ਼ਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸ਼ਾਂਤੀਪੂਰਨ ਤਰੱਕੀ ਹਾਸਲ ਨਹੀਂ ਹੋ ਸਕਦੀ।
ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਅੱਬਾਸੀ ਨੇ ਕਿਹਾ ਕਿ ਅਸੀਂ ਆਪਣੇ ਪੂਰਵਜਾਂ ਦੇ ਬਲਿਦਾਨ ਨੂੰ ਲੈ ਕੇ ਉਨ੍ਹਾਂ ਦੇ ਬਹੁਤ ਰਿਣੀ ਹਾਂ ਅਤੇ ਅਸੀਂ ਪਾਕਿਸਤਾਨ ਨੂੰ ਇਕ ਸੁਤੰਤਰ ਦੇਸ਼ ਬਣਾ ਕੇ ਕਰਜ਼ ਦਾ ਮੁੜ ਭੁਗਤਾਨ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀ ਹਥਿਆਰਬੰਦ ਫੌਜ ਸਮੇਤ ਦੇਸ਼ 'ਚ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਸਮੇਤ ਕਈ ਲੋਕਾਂ ਨੇ ਇਸ ਸਬੰਧ 'ਚ ਬਲੀ ਦੀਆਂ ਬਹੁਕੀਮਤੀ ਕਹਾਣੀਆਂ ਲਿਖੀਆਂ ਹਨ। ਹੁਣ ਕੌਮਾਂਤਰੀ ਭਾਈਚਾਰੇ ਲਈ ਨਾ ਸਿਰਫ ਆਪਣੇ ਹਿਤਾਂ ਤੋਂ ਉਪਰ ਉਠ ਕੇ ਇਨ੍ਹਾਂ ਬਲਿਦਾਨਾਂ ਨੂੰ ਸਵੀਕਾਰ ਕਰਨ ਲਈ ਸਗੋਂ ਪੂਰੀ ਤਰ੍ਹਾਂ ਨਾਲ ਹਮਾਇਤ ਕਰਨ ਦਾ ਵੀ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਤਾਰਕਿਕ ਸਿੱਟੇ ਦੇ ਆਧਾਰ 'ਤੇ ਅੱਤਵਾਦ ਖਿਲਾਫ ਲੜਾਈ ਲੜੀ ਹੈ।


Related News