ਪਾਕਿਸਤਾਨ ''ਚ ਮੋਟਰਸਾਈਕਲ ਸਵਾਰ ਬਦਮਾਸ਼ ਨੇ ਔਰਤ ''ਤੇ ਕੀਤਾ ਚਾਕੂ ਨਾਲ ਹਮਲਾ

10/20/2017 3:11:19 PM

ਕਰਾਚੀ(ਭਾਸ਼ਾ)— ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਮੋਟਰਸਾਈਕਲ ਸਵਾਰ ਇਕ ਛੂਰੇਬਾਜ ਦਾ ਅੱਤਵਾਦ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸ ਨੇ ਪਿਛਲੇ ਮਹੀਨੇ ਤੋਂ ਹੁਣ ਤੱਕ ਘੱਟ ਤੋਂ ਘੱਟ 17 ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਤਾਜ਼ਾ ਮਾਮਲੇ ਵਿਚ ਇਸ ਬਾਈਕ ਸਵਾਰ ਨੇ ਇੱਥੇ ਇਕ ਔਰਤ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਮੋਟਰਸਾਈਕਲ ਉੱਤੇ ਹੈਲਮੈਟ ਪਾਏ ਇਹ ਹਮਲਾਵਰ ਸੜਕਾਂ ਜਾਂ ਬੱਸ ਸਟੈਂਡਾਂ ਉੱਤੇ ਇਕੱਲੀ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਛੂਰੇ ਨਾਲ ਹਮਲਾ ਕਰ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਇਸ ਦੌਰਾਨ ਸੀਨੀਅਰ ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਗੁਲੀਸਤਾਨ-ਏ-ਜੌਹਰ ਇਲਾਕੇ ਵਿਚ ਇਕ ਫਲੈਟ 'ਚੋਂ 2 ਮੁੱਖ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿੱਥੇ ਹਮਲੇ ਦੀਆਂ ਜ਼ਿਆਦਾਤਰ ਘਟਨਾਵਾਂ ਹੋਈਆਂ ਹਨ।
ਮਲੀਰ ਇਲਾਕੇ ਵਿਚ ਵੀਰਵਾਰ ਸ਼ਾਮ ਨੂੰ ਇਕ ਵਾਰ ਫਿਰ ਹਮਲਾਵਰ ਨੇ ਇਕ ਘਟਨਾ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਨੇ ਔਰਤ 'ਤੇ ਇਕ ਤੇਜ਼ਧਾਰ ਹਥਿਆਰ ਨਾਲ ਹਮਾਲ ਕੀਤਾ। ਕਰੀਬ 20 ਸਾਲ ਦੀ ਜ਼ਖਮੀ ਔਰਤ ਜਜਬਾ ਜਾਵੇਦ ਨੇ ਦੱਸਿਆ ਕਿ ਜਦੋਂ ਉਹ ਸੜਕ ਪਾਰ ਕਰ ਰਹੀ ਸੀ ਉਸੀ ਸਮੇਂ ਇਕ ਮੋਟਰਸਾਈਕਲ ਸਵਾਰ ਉਨ੍ਹਾਂ ਕੋਲ ਆਇਆ ਅਤੇ ਉਸ ਦੇ ਹੱਥ ਉੱਤੇ ਹਮਲਾ ਕਰ ਕੇ ਫਰਾਰ ਹੋ ਗਿਆ। ਪੁਲਸ ਨੇ ਮਲੀਰ ਥਾਨੇ ਦੇ ਸੈਦਾਬਾਦ ਵਿਚ ਐਫ. ਆਈ. ਆਰ ਦਰਜ ਕਰ ਲਈ ਅਤੇ ਇਲਾਕੇ ਵਿਚ ਸੀ.ਸੀ.ਟੀ.ਵੀ ਫੁਟੇਜ ਅਤੇ ਹੋਰ ਫਾਰੈਂਸਿਕ ਸਬੂਤਾਂ ਦੀ ਜਾਂਚ ਕਰ ਰਹੀ ਹੈ। ਕਰਾਚੀ ਦੇ ਗੁਲੀਸਤਾਨ-ਏ-ਜੌਹਰ, ਗੁਲਸ਼ਨ-ਏ-ਇਕਬਾਲ ਅਤੇ ਸ਼ਾਹ ਫੈਸਲ ਇਲਾਕੇ ਵਿਚ 25 ਸਤੰਬਰ ਤੋਂ 6 ਅਕਤੂਬਰ ਦਰਮਿਆ ਹੋਈ ਛੂਰੇਬਾਜੀ ਦੀ ਅਜਿਹੀ ਘੱਟ ਤੋਂ ਘੱਟ 15 ਘਟਨਾਵਾਂ ਸਾਹਮਣੇ ਆਈਆਂ ਹਨ।


Related News