ਪਾਕਿ ਨੇ ਸੀਮਾ ਨੇੜੇ ਈਰਾਨੀ ਡਰੋਨ ਨੂੰ ਮਾਰ ਡਿਗਾਇਆ

06/21/2017 3:59:38 PM

ਇਸਲਾਮਾਬਾਦ— ਪਾਕਿ ਵਾਯੂ ਸੈਨਾ ਦੇ ਇਕ ਲੜਾਕੂ ਜਹਾਜ਼ ਨੇ ਬਲੋਚਿਸਤਾਨ ਪ੍ਰਾਂਤ 'ਚ ਕਥਿਤ ਰੂਪ ਨਾਲ ਜਾਸੂਸੀ ਮਿਸ਼ਨ 'ਤੇ ਤੈਨਾਤ ਇਕ ਈਰਾਨੀ ਡਰੋਨ ਨੂੰ ਮਾਰ ਡਿਗਾਇਆ। ਅਧਿਕਾਰੀਆਂ ਮੁਤਾਬਕ ਬਲੋਚਿਸਤਾਨ ਦੇ ਪੰਜਗੁਰ ਇਲਾਕੇ 'ਚ ਈਰਾਨੀ ਡਰੋਨ ਨੂੰ ਨਸ਼ਟ ਕਰਨ ਲਈ ਪਾਕਿ ਵਾਯੂ ਸੈਨਾ ਦੇ ਜੇ. ਐਫ. 17 ਥੰਡਰ ਲੜਾਕੂ ਜਹਾਜ਼ ਦੀ ਵਰਤੋਂ ਕੀਤੀ ਗਈ। ਇਹ ਸਪੱਸ਼ਟ ਨਹੀਂ ਹੈ ਕਿ ਡਰੋਨ ਨੂੰ ਕਦੋਂ ਮਾਰ ਡਿਗਾਇਆ ਗਿਆ ਪਰ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਲਬਾ ਸੋਮਵਾਰ ਨੂੰ ਮਿਲਿਆ। ਪਾਕਿ ਦੀ ਈਰਾਨ ਨਾਲ ਲੱਗਣ ਵਾਲੀ ਲੰਬੀ ਸੀਮਾ ਹੈ। ਈਰਾਨ ਨੇ ਪਾਕਿ ਸੀਮਾ ਦੇ ਕੋਲ ਸਰਗਰਮ ਅੱਤਵਾਦੀਆਂ ਕਾਰਨ ਚਿੰਤਾ ਜ਼ਾਹਰ ਕੀਤੀ ਹੈ।


Related News