''ਉਲਟਾ ਚੋਰ ਕੋਤਵਾਲ ਕੋ ਡਾਂਟੇ'', ਬੌਖਲਾਏ ਪਾਕਿ ਨੇ ਭਾਰਤ ''ਤੇ ਹੀ ਲਾਏ ਅੱਤਵਾਦ ਫੈਲਾਉਣ ਦੇ ਦੋਸ਼

06/26/2017 8:37:28 PM

ਇਸਲਾਮਾਬਾਦ— 'ਉਲਟਾ ਚੋਰ ਕੋਤਵਾਲ ਕੋ ਡਾਂਟੇ' ਇਹ ਕਹਾਵਤ ਤਾਂ ਸਾਰਿਆਂ ਨੇ ਸੁਣੀ ਹੀ ਹੋਵੇਗੀ, ਕੁਝ ਅਜਿਹਾ ਹੀ ਹਾਲ ਪਾਕਿਸਤਾਨ ਦਾ ਹੈ, ਜੋ ਖੁਦ ਅੱਤਵਾਦ ਦੇ ਸਵਾਲਾਂ 'ਚ ਘਿਰਿਆ ਹੈ ਪਰ ਉਹ ਉਲਟਾ ਦੋਸ਼ ਭਾਰਤ 'ਤੇ ਲਗਾ ਰਿਹਾ ਹੈ।
ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਆਰਮੀ ਚੀਫ ਕਮਰ ਜਾਵੇਦ ਬਾਜਵਾ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਹੋ ਰਹੇ ਅੱਤਵਾਦੀ ਹਮਲਿਆਂ ਲਈ ਭਾਰਤੀ ਖੂਫੀਆਂ ਏਜੰਸੀ ਰਾਅ ਜ਼ਿੰਮੇਦਾਰ ਹੈ। ਇੰਨਾਂ ਹੀ ਨਹੀਂ ਕਮਰ ਜਾਵੇਦ ਦਾ ਕਹਿਣਾ ਹੈ ਕਿ ਰਾਅ ਅਫਗਾਨਿਸਤਾਨ ਦੇ ਅੱਤਵਾਦੀ ਸਮੂਹਾਂ ਦਾ ਸਾਥ ਦੇ ਰਿਹਾ ਹੈ ਤੇ ਉਸ ਦੇ ਹੀ ਇਸ਼ਾਰੇ 'ਤੇ ਹਮਲਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਪਰਚਿਨਾਰ, ਕਵੇਟਾ ਤੇ ਕਰਾਚੀ 'ਚ ਹਮਲੇ ਹੋਏ, ਜਿਸ 'ਚ 85 ਲੋਕਾਂ ਦੀ ਮੌਤ ਹੋ ਗਈ।
ਭਾਰਤ-ਅਮਰੀਕਾ ਦੀ ਬੈਠਕ ਨਾਲ ਬੌਖਲਾਇਆ ਪਾਕਿ
ਦੱਸਣਯੋਗ ਹੈ ਕਿ ਬਾਜਵਾ ਦਾ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ 'ਤੇ ਹਨ ਤੇ ਰਾਸ਼ਟਰਪਤੀ ਟਰੰਪ ਨੇ ਟਵੀਟ ਰਾਹੀਂ ਉਨ੍ਹਾਂ ਨੂੰ ਸੱਚਾ ਦੋਸਤ ਦੱਸਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਭਾਰਤ ਤੇ ਅਮਰੀਕਾ ਦੇ ਚੰਗੇ ਸਬੰਧਾਂ ਕਾਰਨ ਬੌਖਲਾਇਆ ਹੋਇਆ ਹੈ, ਇਸੇ ਕਾਰਨ ਅਜਿਹੀ ਬਿਆਨਬਾਜੀ ਕਰ ਰਿਹਾ ਹੈ।
ਅਕਸਰ ਭਾਰਤ ਤੇ ਅਫਗਾਨਿਸਤਾਨ ਦੇ ਚੰਗੇ ਸਬੰਧਾਂ ਕਾਰਨ ਪਾਕਿਸਤਾਨ ਨੂੰ ਨਰਾਜ਼ਗੀ ਰਹਿੰਦੀ ਹੈ। ਹਾਲ ਹੀ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਪਰਮਾਨੈਂਟ ਨੁਮਾਇੰਦਗੀ ਕਰਨ ਵਾਲੇ ਅਕਬਰੁਦੀਨ ਨੇ ਪਾਕਿਸਤਾਨ ਦੀ ਕਿਰਕਿਰੀ ਕੀਤੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਅਫਗਾਨਿਸਤਾਨ 'ਚ ਅੱਤਵਾਦੀ ਹਮਲਿਆਂ ਦੇ ਪਿੱਛੇ ਪਾਕਿਸਤਾਨ ਜ਼ਿੰਮੇਦਾਰ ਹੈ। ਉਨ੍ਹਾਂ ਨੇ ਸਵਾਲ ਚੁੱਕਿਆ ਸੀ ਕਿ ਅਫਗਾਨਿਸਤਾਨ ਬਾਰਡਰ 'ਤੇ ਲੁਕੇ ਅੱਤਵਾਦੀਆਂ ਨੂੰ ਫੰਡਿੰਗ ਤੇ ਹਥਿਆਰ ਕਿਥੋਂ ਮਿਲ ਰਹੇ ਹਨ?


Related News