ਪਾਕਿ ਨੇ 26/11 ਮਾਮਲੇ ਨੂੰ ਲੈ ਕੇ ਠੁਕਰਾਈ ਭਾਰਤ ਦੀ ਇਹ ਮੰਗ

04/27/2017 6:16:34 PM

ਲਾਹੌਰ— ਪਾਕਿਸਤਾਨ ਨੇ ਭਾਰਤ ਨੂੰ ਕਿਹਾ ਹੈ ਕਿ ਮੁੰਬਈ ਹਮਲਾ ਮਾਮਲੇ ਦੀ ਫਿਰ ਤੋਂ ਜਾਂਚ ਸੰਭਵ ਨਹੀਂ ਹੈ, ਕਿਉਂਕਿ ਮੁਕੱਦਮੇ ਦੀ ਸੁਣਵਾਈ ਅੱਗੇ ਵਧ ਚੁੱਕੀ ਹੈ ਅਤੇ 26/11 ਹਮਲੇ ਦੇ ਮੁੱਖ ਸਾਜਿਸ਼ਕਰਤਾ ਹਾਫਿਜ਼ ਸਈਦ ਵਿਰੁੱਧ ਠੋਸ ਸਬੂਤ ਦੀ ਮੰਗ ਕੀਤੀ। ਇਸ ਮਾਮਲੇ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਚਿੱਠੀ-ਪੱਤਰ ਦੀ ਜਾਣਕਾਰੀ ਰੱਖਣ ਵਾਲੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੀ 2008 ਦੇ ਮੁੰਬਈ ਹਮਲੇ ਦੀ ਨਵੇਂ ਸਿਰਿਓਂ ਜਾਂਚ ਅਤੇ ਹਾਫਿਜ਼ ''ਤੇ ਮੁਕੱਦਮਾ ਚਲਾਉਣ ਦੀ ਮੰਗ ਦੇ ਜਵਾਬ ''ਚ ਪਾਕਿਸਤਾਨ ਨੇ ਕਿਹਾ ਕਿ ਮੁਕੱਦਮਾ ਹੁਣ ਫੈਸਲਾਕੁੰਨ ਪੜਾਅ ''ਚ ਪਹੁੰਚ ਚੁੱਕਾ ਹੈ। 
ਅਧਿਕਾਰੀ ਨੇ ਕਿਹਾ ਕਿ ਮਾਮਲੇ ''ਚ ਸਾਰੀ ਕਾਰਵਾਈ ਹੋ ਚੁੱਕੀ ਹੈ, ਸਿਵਾਏ 24 ਭਾਰਤੀ ਗਵਾਹਾਂ ਦੇ ਬਿਆਨ ਦਰਜ ਹੋਣ ਦੇ। ਇਸ ਸਥਿਤੀ ਵਿਚ ਫਿਰ ਤੋਂ ਜਾਂਚ ਸੰਭਵ ਨਹੀਂ ਹੈ। ਭਾਰਤ ਜੇਕਰ ਇਸ ਮਾਮਲੇ ਦਾ ਨਤੀਜਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਗਵਾਹਾਂ ਨੂੰ ਬਿਆਨ ਦਰਜ ਕਰਾਉਣ ਲਈ ਪਾਕਿਸਤਾਨ ਭੇਜਣਾ ਚਾਹੀਦਾ ਹੈ। 
ਇੱਥੇ ਦੱਸ ਦੇਈਏ ਕਿ ਪਾਕਿਸਤਾਨ ਦੇ ਅੱਤਵਾਦ ਰੋਕੂ ਕਾਨੂੰਨ ਤਹਿਤ ਹਾਫਿਜ਼ ਅਤੇ ਉਸ ਦੇ 4 ਸਹਿਯੋਗੀ 30 ਜਨਵਰੀ ਤੋਂ ਲਾਹੌਰ ''ਚ ਨਜ਼ਰਬੰਦ ਹਨ। ਹਾਫਿਜ਼ ਦੇ ਸਿਰ ''ਤੇ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ''ਚ ਉਸ ਦੀ ਭੂਮਿਕਾ ਲਈ ਅਮਰੀਕਾ ਨੇ ਇਕ ਕਰੋੜ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ। ਸਾਲ 2009 ''ਚ ਹਾਫਿਜ਼ ਵਿਰੁੱਧ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਇਸ ਮਾਮਲੇ ਵਿਚ ਉਸ ਦੇ ਵਿਰੁੱਧ ਮੁਕੱਦਮਾ ਚਲਾਉਣ ਲਈ ਪਾਕਿਸਤਾਨ ਨੇ ਭਾਰਤ ਕੋਲੋਂ ਠੋਸ ਸਬੂਤ ਦੀ ਮੰਗ ਕੀਤੀ ਹੈ।

Tanu

News Editor

Related News